ਸੁਰੱਖਿਆ ਗਾਰਡ ਦੇ ਕੋਵਿਡ-19 ਲੱਛਣ ਹੋਣ ਕਾਰਨ, ਬੰਧੀ ਰਫੂਜੀਆਂ ਨੂੰ ਕੀਤਾ ਜ਼ਬਰਦਸਤੀ ਆਈਸੋਲੇਟ

(ਦ ਏਜ ਮੁਤਾਬਿਕ) ਮੈਲਬੋਰਨ (ਇਨਰ-ਨਾਰਥ) ਹੋਟਲ ਵਿੱਚ ਬੰਧੀ ਬਣਾਏ ਗਏ ਸ਼ਰਣਾਰਥੀਆਂ ਨੂੰ ਉਦੋਂ ਜ਼ਬਰਦਸਤੀ ਆਈਸੋਲੇਟ ਕਰ ਦਿੱਤਾ ਗਿਆ ਜਦੋਂ ਬੀਤੀ ਸ਼ਨਿਚਰਵਾਰ ਦੀ ਰਾਤ, ਹੋਟਲ ਦੇ ਇੱਕ ਸੁਰੱਖਿਆ ਮੁਲਾਜ਼ਮ ਦਾ ਕਰੋਨਾ ਦੇ ਲੱਛਣ ਪਾਏ ਗਏ ਅਤੇ ਉਸਨੂੰ ਵੀ ਟੈਸਟ ਹੋਣ ਤੱਕ ਆਈਸੋਲੇਟ ਕੀਤਾ ਗਿਆ। ਰਫੂਜੀਆਂ ਨੂੰ ਕਾਬੂ ਕਰਨ ਵਾਲੇ ਅਧਿਕਾਰੀ -ਇਆਨ ਰਿੰਨਟੌਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਪੁਰਸ਼ ਕੈਦੀ ਜਿਨ੍ਹਾਂ ਨੂੰ ਆਈਸੋਲੇਟ ਕੀਤਾ ਗਿਆ ਹੈ, ਸਭ ਮੈਡਵੈਕ ਰਫੂਜੀ ਹਨ ਅਤੇ ਇਨ੍ਹਾਂ ਨੂੰ ਇੱਕ ਸਰਕੋ ਅਧਿਕਾਰੀ -ਜਿਸਨੇ ਕਿ ਸ਼ੁਕਰਵਾਰ ਦੀ ਰਾਤ ਨੂੰ ਹੋਟਲ ਅੰਦਰ ਕੰਮ ਕੀਤਾ ਸੀ, ਵਿੱਚ ਕਰੋਨਾ ਲੱਛਣ ਪਾਏ ਜਾਣ ਤੇ ਸ਼ਨਿਚਰਵਾਰ ਦੀ ਰਾਤ ਦੇ 11 ਕੁ ਵਜੇ ਨਾਲ ਲਾਊਡ ਸਪੀਕਰ ਉਪਰ ਸਾਰੇ ਬੰਧਕਾਂ ਨੂੰ ਆਪਣੇ ਆਪ ਨੂੰ ਆਈਸੋਲੇਟ ਕਰਨ ਦੀ ਗੱਲ ਕਹੀ ਗਈ ਸੀ। ਜ਼ਿਕਰਯੋਗ ਹੈ ਕਿ ਉਕਤ 12 ਰਫੂਜੀ ਉਹ ਹਨ ਜੋ ਕਿ ਬੀਤੇ ਸਾਲ ਦਸੰਬਰ ਦੇ ਮਹੀਨੇ ਵਿੱਚ, 60 ਰਫੂਜੀਆਂ ਦੇ ਗਰੁੱਪ ਵਿੰਚ ਪਰੈਸਟਨ ਦੇ ਮੰਤਰਾ ਤੋਂ ਪਾਰਕ ਹੋਟਲ ਵਿੱਚ ਲਿਆਏ ਗਏ ਸਨ। ਇਨ੍ਹਾਂ ਵਿੱਚੋਂ ਬਾਕੀਆਂ ਨੂੰ ਤਾਂ ਜਨਵਰੀ ਦੇ ਮਹੀਨੇ ਵਿੱਚ ਮੈਲਬੋਰਨ ਦੇ ਬਾਹਰਵਾਰ ਇੱਕ ਆਰਜ਼ੀ ਸ਼ਰਣਗਾਹ ਵਿੱਚ ਭੇਜ ਦਿੱਤਾ ਗਿਆ ਸੀ ਪਰੰਤੂ ਉਕਤ 12 ਵਿਅਕਤੀ ਪਾਰਕ ਹੋਟਲ ਵਿੱਚ ਹੀ ਹਨ। ਇਸ ਤੋਂ ਇਲਾਵਾ ਵਿਕਟੋਰੀਆ ਰਾਜ ਭਰ ਅੰਦਰ ਕਰੋਨਾ ਦੇ ਅੱਜ (ਐਤਵਾਰ) ਤਿੰਨ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਕਿ 2 ਤਾਂ ਸਥਾਨਕ ਟ੍ਰਾਂਸਮਿਸ਼ਨ ਦੇ ਹਨ ਅਤੇ 1 ਹੋਟਲ ਕੁਆਰਨਟੀਨ ਦਾ ਮਾਮਲਾ ਹੈ ਪਰੰਤੂ ਕੈਰਲਟਨ ਦੇ ਪਾਰਕ ਹੋਟਲ ਨਾਲ ਸਬੰਧਤ ਹਾਲੇ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਹੋਇਆ ਹੈ।

Install Punjabi Akhbar App

Install
×