ਬ੍ਰਿਸਬੇਨ ਦੇਸੀ ਮੇਲੇ ‘ਚ ਮੁਹੰਮਦ ਸਦੀਕ ਤੇ ਸੁਖਜੀਤ ਕੌਰ ਦੀ ਜੋੜੀ ਲਗਾਏਗੀ ਗੀਤਾਂ ਛਹਿਬਰ

15 khurd 01 brisbaneਇਥੋ ਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਭਰਪੂਰ ਸਹਿਯੋਗ ਦੇ ਨਾਲ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਕੁਈਨਜ਼ਲੈਂਡ ਤੇ ਨਿਊ ਇੰਗਲੈਡ ਕਾਲਜ ਦੇ ਸਹਿਯੋਗ ਦੇ ਨਾਲ ਦੇਸੀ ਮੇਲਾ ਮੋਰਟਨ ਬੇਅ ਸਪੋਰਟਸ ਕਲੱਬ ਟਿੰਗਲਪਾ ਵਿਖੇ 19 ਜੂਨ ਦਿਨ ਐਤਵਾਰ ਨੂੰ ਬੜੇ ਹੀ ਉਤਸ਼ਾਹ ਨਾਲ ਆਯੋਜਨ ਕੀਤਾ ਜਾ ਰਿਹਾ ਹੈ।ਜਿਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਪ੍ਰਧਾਨ ਅਵਨਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਦੇਸੀ ਮੇਲੇ ਦੇ ਖੁੱਲੇ ਅਖਾੜੇ ‘ਚ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਤੇ ਦੋਗਾਣਿਆਂ ਦੇ ਬਾਦਸ਼ਾਹ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਤੇ ਸੁਖਜੀਤ ਕੌਰ ਦੀ ਜੋੜੀ, ਨਵਜੀਤ ਕਾਹਲੋ, ਇਸ਼ਮੀਤ ਨਰੂਲਾ ਤੇ ਸਥਾਨਕ ਕਲਾਕਾਰ ਮਨਮੀਤ ਅਲੀਸ਼ੇਰ, ਪ੍ਰੀਤ ਸਿਆ, ਮਲਕੀਤ ਧਾਲੀਵਾਲ, ਅਤਿੰਦਰ ਵੜੈਚ, ਸਾਨਲ ਤੇ ਲੱਕੀ ਸਿੰਘ ਆਦਿ ਵਲੋ ਗੀਤ ਸੰਗੀਤ ਤੇ ਗਿੱਧਾ-ਭੰਗੜਾ, ਲਾਈਵ ਮਿਊਜਿਕ ਦੇ ਨਾਲ ਲੋਕਾ ਦਾ ਖੂਬ ਮੰਨੋਰੰਜਨ ਕੀਤਾ ਜਾਵੇਗਾ।ਉਨ੍ਹਾ ਅੱਗੇ ਦੱਸਿਆ ਕਿ ਮੇਲੇ ਦੋਰਾਨ ਫੁੱਟਬਾਲ, ਕਬੱਡੀ ਤੇ ਵਾਲੀਵਾਲ ਆਦਿ ਖੇਡਾਂ ਦੇ ਮੈਚ ਵੀ ਕਰਵਾਏ ਜਾ ਰਹੇ ਹਨ ਜਿਸ ਵਿਚ ਜਿੱਤਣ ਵਾਲੀਆ ਟੀਮਾ ਨੂੰ ਦਿਲ ਖਿਚਵੇ ਇਨਾਮ ਵੀ ਦਿੱਤੇ ਜਾਣਗੇ ਤੇ ਇਸ ਮੌਕੇ ਤੇ ਬੱਚਿਆ ਲਈ ਵਿਸ਼ੇਸ ਤੋਰ ਤੇ ਵੱਖ-ਵੱਖ ਤਰਾਂ ਦੀਆ ਖੇਡ ਅਤੇ ਸੱਭਿਆਚਾਰਕ ਵੰਨਗੀਆ ਵੀ ਪੇਸ਼ ਕੀਤੀਆ ਜਾਣਗੀਆ।ਮੇਲੇ ‘ਚ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੇ ਹੋਏ ਵੱਖ-ਵੱਖ ਤਰ੍ਹਾਂ ਦੇ ਸਟਾਲ ਵੀ ਲਗਾਏ ਜਾ ਰਹੇ ਹਨ ਜਿਨ੍ਹਾ ‘ਚ ਖਾਣ ਪੀਣ, ਕਲਚਰਲ, ਅਤੇ ਸਾਹਿਤਕ ਜਾਣਕਾਰੀ ਵੀ ਦਿੱਤੀ ਜਾਵੇਗੀ।ਪ੍ਰਸਿੱਧ ਸਟੇਜ ਸੰਚਾਲਕ ਜਸਵਿੰਦਰ ਰਾਣੀਪੁਰ ਤੇ ਉੱਘੇ ਕੁਮੈਂਟੇਟਰ ਗੱਗੀ ਮਾਨ ਖੇਡ ਮੇਲੇ ਦਾ ਅੱਖੀਂ-ਡਿੱਠਾ ਹਾਲ ਆਪਣੇ-ਆਪਣੇ ਮਿਠੱੜੇ ਬੋਲਾ ਰਾਹੀ ਬਿਆਨ ਕਰਨਗੇ।ਇਸ ਮੌਕੇ ਤੇ ਵਿਸ਼ੇਸ ਤੋਰ ਤੇ ਸਥਾਨਕ ਮੈਂਬਰ ਪਾਰਲੀਮੈਟ, ਕੌਸਲ ਮੈਂਬਰ ਅਤੇ ਵੱਖ- ਵੱਖ ਭਾਈਚਾਰੇ ਦੇ ਲੋਕ ਵੀ ਵਿਸ਼ੇਸ਼ ਤੋਰ ਸ਼ਾਮਲ ਹੋ ਰਹੇ ਹਨ ਤੇ ਪੰਜਾਬੀ ਭਾਈਚਾਰੇ ਵਿਚ ਇਸ ਦੇਸੀ ਮੇਲੇ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸ ਮੌਕੇ ਤੇ ਹੋਰਨਾ ਤੋ ਇਲਾਵਾ ਵਿਸ਼ੇਸ ਤੋਰ ਤੇ ਅਵਨਿੰਦਰ ਸਿੰਘ ਲਾਲੀ ਪ੍ਰਧਾਨ, ਪਰਮਿੰਦਰ ਸਿੰਘ ਸਕੱਤਰ, ਦੀਪਇੰਦਰ ਸਿੰਘ ਉੱਪ ਸਕੱਤਰ, ਗੁਰਦੀਪ ਸਿੰਘ ਨਿਝੱਰ ਖਜ਼ਾਨਚੀ, ਗੁਰਮਿੰਦਰ ਸਿੰਘ ਕਮੇਟੀ ਮੈਂਬਰ ਤੇ ਗੈਰੀ ਸਿੰਘ ਕਮੇਟੀ ਮੈਬਰ ਹਾਜਰ ਸਨ।

(ਸੁਰਿੰਦਰ ਪਾਲ ਖੁਰਦ)

spsingh997@yahoo.com.au

 

Install Punjabi Akhbar App

Install
×