ਦੇਸ਼ ਦੇ ਪਹਿਰਾਵੇ ਨਾਲ ਜਾਣੂ ਕਰਵਾਉਣਾ ਪੰਜਾਬ ਸਰਕਾਰ ਦਾ ਉਪਰਾਲਾ ਸਰਸ ਮੇਲਾ – ਮਨੀਸ਼ ਤਿਵਾੜੀ

IMG_3224 IMG_3221 IMG_3223
ਸਰਸ ਮੇਲੇ ਵਿਚ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ ਸਾਂਸਦ ਮਨੀਸ਼ ਤਿਵਾੜੀ
ਸ਼੍ਰੀ ਤਿਵਾੜੀ ਨੇ ਛੋਟੀ ਉਮਰ ਦੀ ਗਾਇਕਾ ਰੀਨਾ ਨੱਫਰੀ ਨੂੰ 20 ਹਜ਼ਾਰ ਰੁਪਏ ਦਾ ਚੈਕ ਦੇ ਕੀਤਾ ਸਨਮਾਨਿਤ
ਨਿਊਯਾਰਕ/ ਰੂਪਨਗਰ 6 ਅਕਤੂਬਰ ( ਰਾਜ ਗੋਗਨਾ )—ਬੀਤੇਂ ਦਿਨ ਸਥਾਨਕ ਨਵੇਂ ਬਸ ਅੱਡੇ ਨੇੜੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਏ ਜਾ ਰਹੇ ਸਰਸ ਮੇਲੇ ਦੇ ਮੁਖ ਮਹਿਮਾਨ ਵਜ਼ੋ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵੜੀ ਨੇ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਲਾਰਜ ਇੰਡਸਟਰੀ ਡਿਵੈਲਪਮੈਂਟ ਬੋਰਡ ਪੰਜਾਬ ਦੇ ਚੇਅਰਮੈਨ ਪਵਨ ਦੀਵਾਨ ਵੀ ਹਾਜ਼ਰ ਸਨ।
ਇਸ ਮੌਕੇ ਸ਼੍ਰੀ ਮਨੀਸ਼ ਤਿਵਾੜੀ ਨੇ ਮੇਲੇ ਵਿਚ ਪਹੁੰਚੇ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਦਾ ਸੱਭਿਆਚਾਰ ਹੋਰਾਂ ਦੇਸ਼ਾਂ ਨਾਲੋਂ ਬਹੁਤ ਹੀ ਅਲੱਗ ਕਿਸਮ ਦਾ ਹੈ, ਜਿਸ ਕਾਰਨ ਸਾਡੇ ਦੇਸ਼ ਨੂੰ ਹਰ ਇਕ ਪੱਖ ਨੰਬਰ ਇਕ ‘ਤੇ ਮੰਨਿਆ ਜਾਂਦਾ ਹੈ। ਸ਼੍ਰੀ ਤਿਵਾੜੀ ਨੇ ਕਿਹਾ ਕਿ ਸਾਡੇ ਦੇਸ਼ ਵਿਚ ਕੁਝ ਲੋਕ ਇਸ ਤਰ੍ਹਾਂ ਦੇ ਹਨ, ਜੋ ਪੂਰੇ ਦੇਸ਼ ਭਾਰਤ ਵਿਚ ਘੁੰਮ ਨਹੀਂ ਸਕਦੇ ਪਰ ਉਨ੍ਹਾਂ ਦਾ ਵੱਖ ਵੱਖ ਸੂਬਿਆਂ ਦਾ ਰਹਿਣ ਸਹਿਣ ਤੇ ਪਹਿਰਾਵਾ ਦੇਖਣ ਲਈ ਦਿਲ ਕਰਦਾ ਹੈ। ਇਸ ਕਰਕੇ ਉਨ੍ਹਾਂ ਲੋਕਾਂ ਲੋਕਾਂ ਦੀ ਲਾਲਸਾ ਨੂੰ ਮੁੱਖ ਰੱਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਜੀ ਸਰਕਾਰ ਵਲੋਂ ਜਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿਚ ਇਸ ਸਰਸ ਮੇਲੇ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਭਾਰਤ ਦੇ ਹਰੇਕ ਸੂਬੇ ਤੋਂ ਵੱਖ ਵੱਖ ਤਰ੍ਹਾਂ ਦੇ ਸਾਜੋ ਸਮਾਨ ਸਟਾਲ ਲਗਾਏ ਗਏ ਹਨ ਅਤੇ ਆਸਪਾਸ ਦੇ ਲੋਕ ਪੂਰਾ ਲਾਭ ਉਠਾ ਰਹੇ ਹਨ। ਇਸ ਤੋਂ ਇਲਾਵਾ ਮੇਲੇ ਦੌਰਾਨ ਵੱਖ ਵੱਖ ਗਾਇਕਾਂ ਵਲੋਂ ਅਪਣੀਆਂ ਸੂਰਿਲੀਆਂ ਆਵਾਜਾਂ ਨਾਲ ਮੇਲੇ ਵਿਚ ਪਹੁੰਚੇ ਲੋਕਾਂ ਮਨੋਰੰਜਨ ਕੀਤਾ ਗਿਆ ਅਤੇ ਵੋਆਇਸ ਆਫ ਪੰਜਾਬ ਪ੍ਰੋਗਰਾਮ ਵਿਚ ਅਪਣੀ ਪੇਸ਼ਕਸ਼ ਕਰ ਚੁੱਕੀ ਛੋਟੀ ਉਮਰ ਦੀ ਗਾਇਕਾ ਦੀ ਆਵਾਜ ਤੋਂ ਅਕਰਸ਼ਿਤ ਹੋ ਕੇ ਮੌਕੇ ਪਰ ਹੀ 20 ਹਜ਼ਾਰ ਦਾ ਚੈਕ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਅੱਗੇ ਤੋਂ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ‘ਤੇ ਸਾਂਸਦ ਮਨੀਸ਼ ਤਿਵਾੜੀ ਨੇ ਵੀ ਸਰਸ ਮੇਲੇ ਦੇ ਵੱਖ ਵੱਖ ਸਟਾਲਾਂ ਦਾ ਦੌਰਾਨ ਕੀਤਾ ਸਟਾਲ ਮਾਲਕਾਂ ਨਾਲ ਸਮਾਨ ਸਬੰਧੀ ਗੱਲਬਾਤ ਕੀਤੀ। ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ, ਅੈਸਅੈਸਪੀ ਸਵਪਨ ਸ਼ਰਮਾ, ਏਡੀਸੀਡੀ ਅਮਰਦੀਪ ਸਿੰਘ ਗੁਜਰਾਲ, ਏਡੀਸੀ ਜਨਰਲ ਦੀਪ ਸ਼ਿਖਾ, ਐਸਡੀਐਮ ਹਰਜੋਤ ਕੌਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ, ਐਡਵੋਕੇਟ ਜੇਪੀ ਐੱਸ ਢੇਰ ਆਦਿ ਹਾਜ਼ਰ ਸਨ।

Install Punjabi Akhbar App

Install
×