(ਖੰਨਾ) ਖੰਨਾ ਨੇੜਲੇ ਮਲਕਪੁਰ ‘ਚ ਕੁਝ ਕਾਰ ਸਵਾਰਾਂ ਵਲੋਂ ਡੇਰਾ ਸਿਰਸਾ ਆਸ਼ਰਮ ਦੇ ਨਾਮ ਚਰਚਾ ਘਰ ਦਾ ਗੇਟ ਤੋੜ ਦਿੱਤਾ ਗਿਆ। ਦੇਰ ਰਾਤ ਵਾਪਰੀ ਇਸ ਵਾਰਦਾਤ ਤੋਂ ਬਾਅਦ ਡੇਰਾ ਪ੍ਰੇਮੀਆਂ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮੌਕੇ ‘ਤੇ ਪੁਲਿਸ ਦੀਆਂ ਕਈ ਟੀਮਾਂ ਪਹੁੰਚੀਆਂ, ਜਿਨ੍ਹਾਂ ਦੀ ਅਗਵਾਈ ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ ਮੱਲੀ ਅਤੇ ਐੱਸ. ਐੱਚ. ਓ. ਸਦਰ ਇੰਸਪੈਕਟਰ ਬਲਜਿੰਦਰ ਸਿੰਘ ਕਰ ਰਹੇ ਸਨ। ਉੱਧਰ ਗੇਟ ਤੋੜਨ ਦੀ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ ਹੈ, ਜਿਸ ਦੇ ਆਧਾਰ ‘ਤੇ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।