ਡੇਰਾ ਸੱਚਾ ਸੌਦਾ ਦਿੱਲੀ ਚੋਣਾਂ ‘ਚ ਭਾਜਪਾ ਦੇ ਸਮਰਥਨ ‘ਚ

supportਡੇਰਾ ਸੱਚਾ ਸੌਦਾ ਨੇ ਅੱਜ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਦਾ ਸਮਰਥਨ ਭਾਜਪਾ ਦੇ ਹੱਕ ਵਿਚ ਹੈ। ਡੇਰੇ ਦੇ ਚੇਅਰਮੈਨ ਨੇ ਕਿਹਾ ਹੈ ਕਿ ਡੇਰੇ ਨੇ ਫ਼ੈਸਲਾ ਕੀਤਾ ਹੈ ਕਿ ਦਿੱਲੀ ਚੋਣਾਂ ਲਈ ਉਨ੍ਹਾਂ ਦਾ ਸਮਰਥਨ ਭਾਜਪਾ ਉਮੀਦਵਾਰਾਂ ਦੇ ਹੱਕ ‘ਚ ਹੋਵੇਗਾ। ਮੰਨਿਆ ਜਾਂਦਾ ਹੈ ਕਿ ਇਕੱਲੀ ਦਿੱਲੀ ‘ਚ ਡੇਰੇ ਦੇ 20 ਲੱਖ ਸਮਰਥਕ ਹਨ ਜਿਨ੍ਹਾਂ ਵਿਚੋਂ 12 ਲੱਖ ਵੋਟਰ ਹਨ। ਪਿਛਲੇ ਸਾਲ ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਦੌਰਾਨ ਵੀ ਡੇਰੇ ਵਲੋਂ ਭਾਜਪਾ ਨੂੰ ਸਮਰਥਨ ਦਿੱਤਾ ਗਿਆ ਸੀ ਤੇ ਪਾਰਟੀ ਨੂੰ ਪਹਿਲੀ ਵਾਰ ਹਰਿਆਣਾ ‘ਚ ਸਰਕਾਰ ਬਣਾਉਣ ‘ਚ ਮਦਦ ਮਿਲੀ ਸੀ।

Install Punjabi Akhbar App

Install
×