ਵਿਕਟੌਰੀਆਈ ਸਰਕਾਰ ਦੇ ਚਾਰ ਵੱਡੇ ਮੰਤਰੀ -ਵਧੀਕ ਪ੍ਰੀਮੀਅਰ ਜੇਮਜ਼ ਮਰਲੀਨੋ, ਸਿਹਤ ਮੰਤਰੀ ਮਾਰਟਿਨ ਫੋਲੇ, ਪੁਲਿਸ ਮੰਤਰੀ ਲਿਜ਼ਾ ਨੇਵਿਲ ਅਤੇ ਖੇਡ ਮੰਤਰੀ ਮਾਰਟਿਨ ਪੈਕੁਲਾ ਨੇ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੂੰ ਦਰਖਾਸਤ ਦਿੱਤੀ ਹੈ ਕਿ ਉਹ ਆਉਣ ਵਾਲੀਆਂ ਨਵੰਬਰ ਮਹੀਨੇ ਵਿਚਲੀਆਂ ਚੋਣਾਂ ਨਹੀਂ ਲੜਨਗੇ ਅਤੇ ਉਨ੍ਹਾਂ ਚਾਰਾਂ ਨੇ ਰਾਜਨੀਤੀ ਤੋਂ ਸੇਵਾ-ਮੁਕਤੀ ਦਾ ਐਲਾਨ ਵੀ ਕਰ ਦਿੱਤਾ ਹੈ।
ਇਸ ਐਲਾਨ ਨੇ ਇੱਕ ਵਾਰੀ ਤਾਂ ਵਿਕਟੌਰੀਆਈ ਸਰਕਾਰ ਦੇ ਖਿੱਤੇ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਅਤੇ ਇਸ ਨਾਲ ਕਾਫੀ ਫੇਰਬਦਲ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ।
ਸੇਵਾ-ਮੁਕਤੀ ਦਾ ਐਲਾਨ ਕਰਨ ਵਾਲਿਆਂ ਵਿੱਚ ਸ਼ਾਮਿਲ ਵਧੀਕ ਪ੍ਰੀਮੀਅਰ -ਜੇਮਜ਼ ਮਰਲੀਨੋ ਦਾ ਕਹਿਣਾ ਹੈ ਕਿ ਹੋਰਨਾਂ ਨੂੰ ਵੀ ਮੋਕਾ ਮਿਲਣਾ ਚਾਹੀਦਾ ਹੈ ਅਤੇ ਦੇਸ਼ ਦੀ ਰਾਜਨੀਤੀ ਅੰਦਰ ਨਵੇਂ ਲੋਕ, ਨਵੇਂ ਚਿਹਰੇ, ਨਵੀਆਂ ਵਿਚਾਰਧਾਰਾਵਾਂ ਦਾ ਵਹਿਣ ਬਹੁਤ ਜ਼ਰੂਰੀ ਹੈ ਇਸ ਵਾਸਤੇ ਜਦੋਂ ਤੱਕ ਅਸੀਂ ਜਗ੍ਹਾ ਖਾਲੀ ਨਹੀਂ ਕਰਾਂਗੇ, ਉਦੋਂ ਤੱਕ ਨਵਿਆਂ ਨੂੰ ਮੌਕਾ ਨਹੀਂ ਮਿਲੇਗਾ।
ਇਸ ਹੋਣ ਵਾਲੀ ਫੇਰ ਬਦਲ ਕਾਰਨ ਇੱਕ ਤੱਥ ਹੋਰ ਵੀ ਸਾਹਮਣੇ ਆਇਆ ਹੈ ਕਿ ਹੁਣ ਵਿਕਟੌਰੀਆਈ ਸਰਕਾਰ ਨੂੰ ਲਗਾਤਾਰ ਚੌਥੀ ਵਾਰੀ ਰਾਜ ਦਾ ਸਿਹਤ ਮੰਤਰੀ ਬਦਲਣਾ ਪਵੇਗਾ ਅਤੇ ਇਹ ਆਪਣੇ ਆਪ ਵਿੱਚ ਇੱਕ ਮਿਸਾਲ ਹੀ ਹੋ ਕੇ ਰਹਿ ਜਾਵੇਗੀ।