ਵਧੀਕ ਪ੍ਰਧਾਨ ਮੰਤਰੀ, ਬਾਰਨਾਬੀ ਜਾਇਸੀ, ਜੋ ਕਿ ਅੱਜ ਕੱਲ੍ਹ ਅਮਰੀਕਾ ਦੇ ਆਪਣੇ 10 ਦਿਨਾਂ ਦੇ ਦੌਰੇ ਤੇ ਹਨ, ਵਾਸ਼ਿੰਗਟਨ ਡੀ.ਸੀ. ਵਿਖੇ ਕਰੋਨਾ ਪਾਜ਼ਿਟਿਵ ਪਾਏ ਗਏ ਹਨ।
ਇੱਥੇ ਆਉਣ ਤੋਂ ਪਹਿਲਾਂ ਸ੍ਰੀ ਜਾਇਸੀ ਯੂ.ਕੇ. ਗਏ ਸਨ ਜਿੱਥੇ ਕਿ ਉਨ੍ਹਾਂ ਨੇ ਆਕਸ (AUKUS) (ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਦੀ ਸੁਰੱਖਿਆ ਸਬੰਧੀ ਨੀਤੀ ਜੋ ਕਿ 15 ਸਤੰਬਰ 2021 ਨੂੰ ਐਲਾਨੀ ਗਈ ਸੀ) ਤਹਿਤ ਉਥੋਂ ਦੇ ਮੰਤਰੀਆਂ ਨਾਲ ਵਿਸਤਾਰ ਵਿੱਚ ਚਰਚਾ ਕੀਤੀ ਸੀ।
ਅਸਟ੍ਰੇਲੀਆਈ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਹੁਣ ਆਪਣੇ ਕਮਰੇ ਵਿੱਚ ਹੀ ਕੁਆਰਨਟੀਨ ਹਨ ਅਤੇ ਇਹ ਉਨ੍ਹਾਂ ਨੂੰ ਬਹੁਤ ਜ਼ਿਆਦਾ ਚੰਗਾ ਨਹੀਂ ਲੱਗ ਰਿਹਾ ਹੈ ਪਰੰਤੂ ਇਹ ਜ਼ਰੂਰੀ ਵੀ ਹੈ ਇਸ ਵਾਸਤੇ ਉਹ ਨਾ ਚਾਹੁੰਦੇ ਹੋਇਆਂ ਵੀ ਇਸ ਨੂੰ ਭੁਗਤ ਰਹੇ ਹਨ।