ਅਫਗਾਨਿਸਤਾਨ ਵਿੱਚ ਜੰਗ ਛੇੜਨ ਲਈ ਅਮਰੀਕੀਆਂ ਦਾ ਸਾਥ ਦੇ ਕੇ ਆਸਟ੍ਰੇਲੀਆਈ ਸਰਕਾਰ ਨੇ ਕੀਤੀ ਭਾਰੀ ਗਲਤੀ -ਅਹਿਮਦਉਲਾਹ ਵਾਸਿਕ

ਤਾਲੀਬਾਨ ਦੇ ਸਭਿਆਚਾਰਕ ਕਮਿਸ਼ਨ ਦੇ ਵਧੀਕ ਮੁਖੀ ਅਹਿਮਦਉਲਾਹ ਵਾਸਿਕ ਨੇ ਇੱਕ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਨੇ ਆਪਣੀਆਂ ਸੈਨਾਵਾਂ ਨੂੰ ਅਮਰੀਕਾ ਦਾ ਹਥਿਆਰ ਬਣਾਉਣ ਅਤੇ ਅਫਗਾਨਿਸਤਾਨ ਵਿਚ ਜੰਗ ਛੇੜਨ ਵਿੱਚ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਲੱਖਾਂ ਹੀ ਬੇਕਸੂਰ ਅਫਗਾਨੀਆਂ ਦਾ ਲਹੂ ਵਹਾਇਆ ਹੈ ਅਤੇ ਉਸਨੇ ਇਹ ਵੀ ਕਿਹਾ ਕਿ ਜੋ 41 ਆਸਟ੍ਰੇਲੀਆਈ ਫੌਜੀ ਉਸ ਜੰਗ ਵਿੱਚ ਮਾਰੇ ਗਏ ਸਨ ਉਹ ਤਾਂ ਮਾਰੇ ਹੀ ਗਏ ਸਨ, ਸਗੋਂ ਜੇ ਤਾਲੀਬਾਨਾਂ ਦਾ ਜ਼ੋਰ ਚਲਦਾ ਤਾਂ ਕੋਈ ਵੀ ਆਸਟ੍ਰੇਲੀਆਈ ਫੌਜੀ ਅਫਗਾਨਿਸਤਾਨ ਵਿੱਚੋਂ ਵਾਪਿਸ ਨਾ ਜਾ ਸਕਦਾ।
ਫੈਡਰਲ ਸਰਕਾਰ ਵੱਲੋਂ ਤਾਲੀਬਾਨਾਂ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਅਜਿਹੇ ਬਿਆਨਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਜਿਹੇ ਬਿਆਨਾਂ ਸਦਕਾ, ਤਾਲੀਬਾਨਾਂ ਦਾ ਅਸਲੀ ਚਿਹਰਾ ਸਭ ਦੇ ਸਾਹਮਣੇ ਆ ਰਿਹਾ ਹੈ ਅਤੇ ਪੱਕਾ ਯਕੀਨ ਹੈ ਕਿ ਉਹ ਦੇਸ਼ ਦੀ ਸਰਕਾਰ ਨੂੰ ਸਹੀਬੱਧ ਤਰੀਕਿਆਂ ਦੇ ਨਾਲ ਨਹੀਂ ਚਲਾ ਸਕਣਗੇ ਅਤੇ ਦੇਸ਼ ਨੂੰ ਮੁੜ ਤੋਂ ਆਤੰਕਵਾਦੀ ਗਤੀਵਿਧੀਆਂ ਵਿੱਚ ਝੋਖ ਦੇਣਗੇ।
ਜ਼ਿਕਰਯੋਗ ਹੈ ਕਿ ਤਾਲੀਬਾਨਾਂ ਦੇ ਖ਼ਿਲਾਫ਼ ਅਫਗਾਨਿਸਤਾਨ ਦੇ ਕਈ ਸ਼ਹਿਰਾਂ ਵਿੱਚ ਮੁਜਾਹਰੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਮੁਜਾਹਰਿਆਂ ਵਿੱਚ ਔਰਤਾਂ ਖਾਸ ਕਰਕੇ ਅੱਗੇ ਆ ਰਹੀਆਂ ਹਨ ਅਤੇ ਤਾਲੀਬਾਨਾਂ ਦਾ ਵਿਰੋਧ ਕਰ ਰਹੀਆਂ ਹਨ।

Welcome to Punjabi Akhbar

Install Punjabi Akhbar
×