ਸਮਾਜ ਸੇਵੀ ਜਥੇਬੰਦੀ ਵੱਲੋਂ ਡਿਪਟੀ ਡਾਇਰੈਕਟਰ ਜਨਰਲ ਦਾ ਵਿਸ਼ੇਸ਼ ਸਨਮਾਨ

ਫਰੀਦਕੋਟ, 21 ਫਰਵਰੀ :- ਸਥਾਨਕ ਹਰਿੰਦਰਾ ਨਗਰ ਦੇ ਵਸਨੀਕ ਹਰਜੀਤ ਸਿੰਘઠਸੰਧੂ ਦੇ ਡਿਪਟੀ ਡਾਇਰੈਕਟਰ ਜਨਰਲ ਮਨਿਸਟਰੀ ਆਫ਼ ਸ਼ਿਪਿੰਗ ਭਾਰਤ ਸਰਕਾਰ ਬਣਨ ‘ਤੇ ਅੱਜ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਡਿਵੀਜ਼ਨ ਫਰੀਦਕੋਟ ਵਲੋਂ ਸਾਂਝੇ ਤੌਰ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਹਰਜੀਤ ਸਿੰਘ ਸੰਧੂ ਅਤੇ ਉਹਨਾਂ ਦੇ ਪਰਿਵਾਰਕ ਮੈਬਰਾਂ ਕੈਪਟਨ ਪ੍ਰੀਤਮ ਸਿੰਘ, ਡਾ. ਗੁਰਸੇਵਕ ਸਿੰਘ ਢਿੱਲੋਂ, ਜੰਗੀਰ ਸਿੰਘઠਸੇਖੋਂ, ਕੁਲਵਿੰਦਰ ਕੌਰ ਅਤੇ ਹਰਸਿਮਰਨ ਕੌਰ ਸੰਧੂ ਸਮੇਤ ਉੱਘੇ ਸਮਾਜਸੇਵੀ ਸ਼ਵਿੰਦਰ ਸਿੰਘ ਸਰਾਂ ਕੈਨੇਡਾ ਦਾ ਸਨਮਾਨ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਸ੍ਰ. ਸੰਧੂ ਨੇ ਇਸ ਮਾਣਮੱਤੇ ਅਹੁੱਦੇ ‘ਤੇ ਪੁੱਜ ਕੇ ਸਮੂਹ ਫਰੀਦਕੋਟ ਵਾਸੀਆਂ ਦਾ ਸਿਰ ਉੱਚਾ ਕੀਤਾ ਹੈ। ਆਪਣੇ ਸੰਬੋਧਨ ਦੌਰਾਨ ਹਰਜੀਤ ਸਿੰਘ ਸੰਧੂ ਡਿਪਟੀ ਡਾਇਰੈਕਟਰ ਨੇ ਕਿਹਾ ਕਿ ਕਾਮਯਾਬ ਜਿੰਦਗੀ ਲਈ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਡਾ. ਦਵਿੰਦਰ ਸੈਫ਼ੀ, ਮਹੀਪਇੰਦਰ ਸਿੰਘ ਸੇਖੋਂ, ਜਗਤਾਰ ਸਿੰਘ ਗਿੱਲ, ਨਵਦੀਪ ਸਿੰਘ ਬੱਬੂ, ਗੁਰਮੀਤ ਸਿੰਘ ਬਰਾੜ ਆਦਿ ਨੇ ਵੱਖ-ਵੱਖ ਖੇਤਰਾਂ ‘ਚ ਮੱਲ੍ਹਾਂ ਮਾਰਨ ਵਾਲੇ ਪੰਜਾਬੀਆਂ ਦੀਆਂ ਜਿਕਰਯੋਗ ਪ੍ਰਾਪਤੀਆਂ ਦਾ ਜਿਕਰ ਕੀਤਾ। ਨਿਸ਼ਕਾਮ ਦੇ ਜ਼ੋਨ ਇੰਚਾਰਜ ਹਰਵਿੰਦਰ ਸਿੰਘ ਖਾਲਸਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਗਜੀਤ ਸਿੰਘ ਸੇਖੋਂ ਕੈਨੇਡਾ, ਮੱਘਰ ਸਿੰਘ, ਰਾਜਪਾਲ ਸਿੰਘ ਸੰਧੂ, ਰਾਜਿੰਦਰ ਸਿੰਘ ਬਰਾੜ, ਮਨਪ੍ਰੀਤ ਸਿੰਘ ਧਾਲੀਵਾਲ, ਸੁਖਪਾਲ ਸਿੰਘ ਹਰਦਿਆਲੇਆਣਾ, ਰਵਿੰਦਰ ਸਿੰਘ ਬੁਗਰਾ, ਮਨਮੋਹਨ ਸਿੰਘ, ਜਗਜੀਵਨ ਸਿੰਘ, ਰਕੇਸ਼ ਮੌਂਗਾ, ਮਨਿੰਦਰ ਸਿੰਘ ਖਾਲਸਾ, ਗੁਰਿੰਦਰ ਸਿੰਘ ਕੋਟਕਪੂਰਾ, ਗੁਰਮੀਤ ਸਿੰਘ ਭਾਊ, ਹਰਜੀਤ ਸਿੰਘ, ਹਰਪ੍ਰੀਤ ਸਿੰਘ ਚਾਨਾ, ਹਰਮਿੰਦਰ ਮਿੰਦਾ, ਹਰਬੰਸ ਸਿੰਘ ਕੋਚ, ਦਵਿੰਦਰ ਸਿੰਘ ਰੋਮਾਣਾ, ਜਗਜੀਤ ਸਿੰਘ ਮੱਕੜ, ਮਨਦੀਪ ਕੌਰ ਅਤੇ ਮਨਦੀਪ ਸਿੰਘ ਆਦਿ ਵੀ ਹਾਜਰ ਸਨ।
ਸਬੰਧਤ ਤਸਵੀਰ ਵੀ।

Install Punjabi Akhbar App

Install
×