ਫੰਡਾਂ ਦੇ ਮਾਮਲੇ ਵਿੱਚ ਚੱਲ ਰਹੀ ਪੜਤਾਲ ਦੇ ਚਲਦਿਆਂ ਡੇਨੀਅਲ ਕਰੈਨਨ ਨੇ ਦਿੱਤਾ ਅਸਤੀਫ਼ਾ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਸਕਿਊਰਿਟੀ ਅਤੇ ਪੜਤਾਲੀ ਕਮਿਸ਼ਨ (ASIC) ਦੇ ਵਧੀਕ ਚੇਅਰਮੈਨ, ਡਾਨੀਅਲ ਕਰੈਨਨ ਨੇ 70,000 ਡਾਲਰਾਂ ਦੇ ਖਰਚੇ ਦੀ ਪੜਤਾਲ ਦੇ ਚਲਦਿਆਂ, ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਨੈਸ਼ਨਲ ਆਡਿਟ ਆਫ਼ਿਸ ਵੱਲੋਂ ਉਕਤ ਖਾਮੀਆਂ ਨੂੰ ਲੱਭਿਆ ਗਿਆ ਜਿਸ ਵਿੱਚ ਕਿ ਜ਼ਾਹਿਰ ਸੀ ਕਿ ਸ੍ਰੀ ਕਰੈਨਨ ਦੇ ਆਪਣੇ ਖਰਚਿਆਂ ਲਈ ਅਤੇ ਇਸ ਦੇ ਨਾਲ ਹੀ ਚੇਅਰਪਰਸਨ (ਜੇਮਜ਼ ਸ਼ਿਪਟਨ) ਨੂੰ ਭੁਗਤਾਨ ਕੀਤੇ ਗਏ ਅਤੇ ਹੁਣ ਇਹ ਪੜਤਾਲੀਆ ਕਮਿਸ਼ਨ ਦੀ ਘੋਖ ਅੰਦਰ ਹਨ। ੳਕਤ ਫੰਡਾਂ ਦਾ ਭੁਗਤਾਨ ਸ੍ਰੀ ਕਰੈਨਨ ਦੇ ਸਿਡਨੀ ਵਾਲੇ ਘਰ ਦਾ ਕਿਰਾਇਆ ਦੇਣ ਲਈ ਹੋਇਆ। ਪੜਤਾਲ ਅੰਦਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ੍ਰੀ ਕਰਨੈਨ ਅਤੇ ਸ੍ਰੀ ਜੇਮਜ਼ ਸ਼ਿਪਟਨ ਦੋਹਾਂ ਨੂੰ ਹੀ ਘੱਟੋ ਘੱਟ 180,000 ਡਾਲਰਾਂ ਦੇ ਭੁਗਤਾਨ ਉਨ੍ਹਾਂ ਦੇ ਟੈਕਸ ਮਾਮਲਿਆਂ ਅਤੇ ਕਿਰਾਇਆਂ ਆਦਿ ਨੂੰ ਭੁਗਤਾਉਣ ਲਈ ਕੀਤੇ ਗਏ ਸਨ। ਵਿੱਤ ਮੰਤਰੀ ਸ੍ਰੀ ਮੈਥੀਆਸ ਕੋਰਮੈਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸ੍ਰੀ ਕਰੈਨਨ ਅਨੁਸਾਰ, ਉਹ, ਮੈਲਬੋਰਨ ਤੋਂ ਸਿਡਨੀ ਅਕਤੂਬਰ 2018 ਵਿੱਚ ਉਕਤ ਅਹੁਦ ਤੇ ਆਏ ਸਨ ਅਤੇ (ASIC) ਵੱਲੋਂ ਉਕਤ ਸਰਿਆਂ ਭੁਗਤਾਨਾਂ ਦੀ ਗੱਲ ਕਹੀ ਗਈ ਸੀ ਅਤੇ ਉਨ੍ਹਾਂ ਨੇ ਇਸੇ ਦੇ ਮੱਦੇਨਜ਼ਰ ਇਹ ਭੁਗਤਾਨ ਕੀਤੇ ਪਰੰਤੂ ਆਡੀਟਰ ਜਨਰਲ ਨੇ ਇਸ ਉਪਰ ‘ਆਬਜੈਕਸ਼ਨ’ ਲਗਾ ਦਿੱਤੀ ਅਤੇ ਕਿਹਾ ਕਿ ਉਕਤ ਭੁਗਤਾਨ ਗੈਰ-ਵਾਜਿਬ ਹਨ। ਹੁਣ ਜਦੋਂ ਆਡੀਟਰ ਜਨਰਲ ਵੱਲੋਂ ਪੜਤਾਲ ਚੱਲ ਰਹੀ ਹੈ ਤਾਂ ਫੇਰ ਨਤੀਜਿਆਂ ਦਾ ਇੰਤਜ਼ਾਰ ਤਾਂ ਕਰਨਾ ਹੀ ਪਵੇਗਾ ਇਸ ਲਈ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ ਅਤੇ ਜਾਂਚ ਦੀ ਨਰਪੱਖਤਾ ਵਿੱਚ ਪੂਰਨ ਵਿਸ਼ਵਾਸ਼ ਦਰਸਾਉਂਦੇ ਹਨ।

Install Punjabi Akhbar App

Install
×