
ਆਰਮੀਡੇਲ ਵਿਚਲੀ ਸੀ.ਬੀ. ਨਿਊਲਿੰਗ ਇਮਾਰਤ -ਜਿਸਨੂੰ ਕਿ ਸਥਾਨਕ ਪੱਧਰ ਉਪਰ ਪੁਰਾਣਾ ਆਰਮੀਡੇਲ ਟੀਚਰਜ਼ ਕਾਲੇਜ ਕਰਕੇ ਵੀ ਜਾਣਿਆ ਜਾਂਦਾ ਹੈ, ਹੁਣ ਖੇਤਰੀ ਨਿਊ ਸਾਊਥ ਵੇਲਜ਼ ਵਿਭਾਗ ਦਾ ਚੌਥਾਂ ਨਵਾਂ ਸੈਂਟਰ ਬਣ ਗਿਆ ਹੈ ਅਤੇ ਇਸ ਦੇ ਨਾਲ ਨਿਊ ਇੰਗਲੈਂਡ ਖੇਤਰ ਵਿੱਚ ਘੱਟੋ ਘੱਟ ਵੀ 100 ਲੋਕਾਂ ਨੂੰ ਰੌਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਵਧੀਕ ਪ੍ਰੀਮੀਆਰ ਜੋਹਨ ਬੈਰੀਲੈਰੋ ਨੇ ਇਸ ਇਮਾਰਤ ਵਿਖੇ ਬੀਤੇ ਕੱਲ੍ਹ ਸ਼ਿਰਕਤ ਕੀਤੀ ਅਤੇ ਇਸ ਵਾਸਤੇ 2 ਮਿਲੀਅਨ ਡਾਲਰ ਦਾ ਫੰਡ -ਇਸ ਇਮਾਰਤ ਦੀ ਦੇਖਰੇਖ, ਮੁਰੰਮਤ ਆਦਿ ਲਈ ਜਾਰੀ ਕੀਤਾ ਅਤੇ ਇਸਨੂੰ ਰਾਜ ਪੱਧਰੀ ਵਿਰਾਸਤੀ ਸੂਚੀ ਵਿੱਚ ਦਾਖਲ ਕਰਕੇ ਖੇਤਰੀ ਨਿਊ ਸਾਊਥ ਵੇਲਜ਼ ਵਿਭਾਗ ਦੀਆਂ ਚਾਰ ਖੇਤਰੀ ਲੋਕੇਸ਼ਨਾਂ ਵਿੱਚ ਸ਼ਾਮਿਲ ਕਰ ਲਿਆ।
ਸ੍ਰੀ ਬੈਰੀਲੈਰੋ ਨੇ ਕਿਹਾ ਕਿ ਸਰਕਾਰ ਦੀਆਂ ਅਜਿਹੀਆਂ ਗਤੀਵਿਧੀਆਂ ਕਾਰਨ ਸਥਾਨਕ ਲੋਕਾਂ ਨੂੰ ਬਹੁਤ ਜ਼ਿਆਦਾ ਸਿੱਧਾ ਲਾਭ ਪ੍ਰਾਪਤ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਸਥਾਨਕ ਵਿਭਾਗਾਂ ਨਾਲ ਮਿਲ ਕੇ ਕੰਮ ਕਰਨ ਲਈ ਦਫ਼ਤਰਾਂ ਆਦਿ ਵਿੱਚ ਆਉਣਾ ਜਾਉਣਾ ਅਤੇ ਬੈਠ ਕੇ ਕੰਮ ਨਹੀਂ ਕਰਨਾ ਪੈਂਦਾ ਸਗੋਂ ਅਜਿਹੇ ਸਥਾਨਾਂ ਉਪਰ ਕੰਮ ਕਰਨ ਵਾਲੇ ਲੋਕ ਸਥਾਨਕ ਭਾੲਚਾਰਿਆਂ ਅੰਦਰ ਰਹਿ ਕੇ, ਉਠ ਬੈਠ ਕੇ ਹੀ ਸਾਰ ਕੰਮ ਕਰ ਸਕਦੇ ਹਨ ਅਤੇ ਇਹ ਸਿੱਧੇ ਤੌਰ ਤੇ ਵੱਡੇ ਰੌਜ਼ਗਾਰ ਦਾ ਸਾਧਨ ਵੀ ਹੋ ਨਿਬੜਦਾ ਹੈ। ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਸਰਕਾਰ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਅਦਾਰੇ ਦਫ਼ਤਰਾਂ ਦੇ ਇੱਕ ਕੇਂਦਰ ਵਜੋਂ ਕੰਮ ਕਰਦੇ ਹਨ ਅਤੇ ਇਸ ਦੇ ਨਾਲ ਹੀ ਸਥਾਨਕ ਲੋਕਾਂ ਨੂੰ ਆਪਣੇ ਖੇਤਰਾਂ ਅੰਦਰ ਰਹਿ ਕੇ ਹੀ ਰੌਜ਼ਗਾਰ ਪ੍ਰਾਪਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਕਾਰਜ ਨਾਲ ਜਿੱਥੇ ਇਤਿਹਾਸਕ ਪੁਰਾਣੇ ਟੀਚਰਜ਼ ਕਾਲਜ ਵਿੱਚ ਆਧੁਨਿਕ ਸੁਵਿਧਾਵਾਂ ਉਪਲੱਭਧ ਹੋਣਗੀਆਂ ਉਥੇ ਹੀ ਇਸ ਨੂੰ ਸਾਂਭ ਸੰਭਾਲ ਕੇ ਅਗਲੀਆਂ ਪੀੜ੍ਹੀਆਂ ਲਈ ਵੀ ਸੁਰੱਖਿਅਤ ਰੱਖਿਆ ਜਾਵੇਗਾ ਤਾਂ ਕਿ ਇਹ ਆਉਣ ਵਾਲੀਆਂ ਹੋਰ ਕਈ ਸਦੀਆਂ ਤੱਕ ਪ੍ਰੇਣਣਾ ਸ੍ਰੋਤ ਬਣਿਆ ਰਹੇ। ਉਤਰੀ ਟੇਬਲ ਲੈਂਡਜ਼ ਤੋਂ ਐਮ.ਪੀ. ਐਡਮ ਮਾਰਸ਼ਲ ਨੇ ਵੀ ਸਰਕਾਰ ਦੇ ਇਸ ਕੰਮ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਹੈ ਕਿ ਸਥਾਨਕ ਲੋਕਾਂ ਅਤੇ ਉਕਤ ਇਤਿਹਾਸਕ ਇਮਾਰਤ ਲਈ ਇਹ ਉਤਮ ਕਾਰਜ ਹੈ ਅਤੇ ਅਸੀਂ ਸਾਰੇ ਇਸ ਵਾਸਤੇ ਸਰਕਾਰ ਦੇ ਆਭਾਰੀ ਹਾਂ। ਜ਼ਿਕਰਯੋਗ ਹੈ ਕਿ ਹੁਣ ਜਦੋਂ ਉਕਤ ਇਮਾਰਤ ਡੀ.ਆਰ. ਨਿਊ ਸਾਊਥ ਵੇਲਜ਼ ਦਾ ਕੇਂਦਰ ਬਣ ਚੁਕੀ ਹੈ ਤਾਂ ਹੁਣ ਇਹ ਕੁਈਨਬੇਅ, ਡੂਬੋ ਅਤੇ ਕਾਫਸ ਹਾਰਬਰ ਵਾਸਤੇ ਇੱਕ ਹੱਬ ਦੇ ਤੌਰ ਤੇ ਕੰਮ ਕਰੇਗੀ।