”ਜੈਕ ਦ ਬਾਰਬਰ” ਬਾਡੀ ਸਪ੍ਰੇਅ ਗ੍ਰਾਹਕਾਂ ਕੋਲੋਂ ਲਿਆ ਜਾ ਰਿਹਾ ਵਾਪਿਸ

ਕੈਨ ਫਟਣ ਜਾਂ ਅੱਗ ਲੱਗਣ ਦਾ ਖ਼ਤਰਾ

ਏ.ਸੀ.ਸੀ.ਸੀ. (Australian Competition and Consumer Commission) ਵੱਲੋਂ ਸਮੁੱਚੇ ਆਸਟ੍ਰੇਲਆ ਅੰਦਰ ਚਿਤਾਵਨੀ ਦਿੰਦਿਆਂ ਕਿਹਾ ਗਿਆ ਹੈ ਕਿ ਵੂਲਵਰਥਸ ਵਿਖੇ ਵੇਚੇ ਜਾ ਰਹੇ ‘ਜੈਕ ਦ ਬਾਰਬਰ’ ਨਾਮ ਦੇ ਬਾਡੀ ਸਪ੍ਰੇਅ ਦੇ ਕੈਨ ਦੇ ਫੱਟ ਜਾਣ ਜਾਂ ਇਸ ਨਾਲ ਅੱਗ ਲੱਗਣ ਦਾ ਖ਼ਤਰਾ ਹੈ ਇਸ ਵਾਸਤੇ ਜੇਕਰ ਕਿਸੇ ਨੇ ਇਹ ਵਸਤੂ ਖਰੀਦੀ ਹੈ ਤਾਂ ਤੁਰੰਤ ਵੂਲਵਰਥਸ ਦੇ ਕਾਊਂਟ ਤੇ ਇਸਨੂੰ ਵਾਪਿਸ ਕੀਤਾ ਜਾਵੇ।
ਇਸ ਵਸਤੂ ਦੇ ਕੈਨ 150 ਮਿਲੀਲਿਟਰ ਆਦਿ ਵਿੱਚ ਵੂਲਵਰਥਸ ਵਿਖੇ ਉਪਲਭਧ ਸਨ ਅਤੇ ਸਤੰਬਰ 18 ਤੋਂ ਦਿਸੰਬਰ 20, 2022 ਤੱਕ ਇਨ੍ਹਾਂ ਦੀ ਵਿਕਰੀ ਚਲਦੀ ਰਹੀ ਹੈ। ਇਨ੍ਹਾਂ ਪੈਕਿੰਗਾਂ ਵਿੱਚ ਨੋਮੈਡ, ਰੋਗ ਅਤੇ ਰੈਬਲ ਆਦਿ ਸ਼ਾਮਿਲ ਹਨ।
ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਇਨ੍ਹਾਂ ਦੇ ਕੈਨਾਂ ਨੂੰ ਜੇਕਰ ਕਾਰ ਆਦਿ ਵਿੱਚ ਰੱਖਿਆ ਜਾਵੇ ਤਾਂ ਇਹ ਵੱਧ ਤਾਪਮਾਨ ਕਾਰਨ ਫੱਟ ਸਕਦੇ ਹਨ ਅਤੇ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ।
ਇਸ ਵਾਸਤੇ ਉਪਰੋਕਤ ਵਸਤੂਆਂ ਨੂੰ ਤੁਰੰਮ ਮੋੜਿਆ ਜਾਵੇ ਅਤੇ ਇਨ੍ਹਾਂ ਦੇ ਬਦਲ ਵਿੱਚ ਜਾਂ ਤਾਂ ਕੋਈ ਹੋਰ ਵਸਤੂ ਲੈ ਲਈ ਜਾਵੇ ਅਤੇ ਜਾਂ ਫੇਰ ਆਪਣੇ ਪੈਸੇ ਵੀ ਵਾਪਿਸ ਲਏ ਜਾ ਸਕਦੇ ਹਨ।