ਨਿਊਜਰਸੀ ,27 ਜੁਲਾਈ – ਅਮਰੀਕਾ ਦੀ ਨਿਊਜਰਸੀ ਸਟੇਟ ਦਾ ਸਰਕਾਰੀ ਵਕੀਲ ਗੁਰਬੀਰ ਸਿੰਘ ਗਰੇਵਾਲ ਹੈ, ਜੋ ਕਿ ਦਸਤਾਰਧਾਰੀ ਹੈ। ਉਸ ਦੀ ਚੋਣ ਬਤੌਰ ਅਟਾਰਨੀ ਜਨਰਲ ਮੈਰਿਟ ਤੇ ਹੋਈ ਸੀ। ਉਸ ਦੀ ਕਾਰਗੁਜ਼ਾਰੀ ਤੇ ਇੱਕ ਅਮਰੀਕਨ ਰੇਡੀਓ ਸਟੇਸ਼ਨ ਨੰਬਰ 101.5 ਜਿਸ ਨੂੰ ਡੇਨਿਸ ਮੋਲੋਇ ਅਤੇ ਜੂਡੀ ਫਰੈਨਕੋ ਮਸ਼ਹੂਰ ਸ਼ੋਅ ਹਾਸ-ਰਸ ਬੁੱਧਵਾਰ ਨੂੰ ਚਲਾਉਂਦੇ ਹਨ। ਉਨ੍ਹਾਂ ਵਲੋਂ ਦਸਤਾਰਧਾਰੀ ਸਿੱਖ ਅਟਾਰਨੀ ਗੁਰਬੀਰ ਸਿੰਘ ਗਰੇਵਾਲ ਨੂੰ ਸੰਬੋਧਨ ਕਰਦੇ ਕੁਝ ਇਤਰਾਜ਼ਯੋਗ ਘ੍ਰਿਣਾਜਨਕ ਟਿੱਪਣੀਆਂ ਇਸ ਸ਼ੋਅ ਵਿੱਚ ਕੀਤੀਆਂ, ਜਿਸ ਦਾ ਨੋਟਿਸ ਸਿੱਖ ਕਮਿਊਨਿਟੀ ਵਲੋਂ ਲਿਆ ਗਿਆ। ਇੱਥੋਂ ਤੱਕ ਕਿ ਇਸ ਸਬੰਧੀ ਲਿਖਤੀ ਅਤੇ ਜ਼ਬਾਨੀ ਰੂਪ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ। ਇਸ ਸਬੰਧੀ ਗਵਰਨਰ ਨਿਊਜਰਸੀ ਨੇ ਕਿਹਾ ਕਿ ਕਿਸੇ ਵੀ ਰੇਡੀਓ ਸਟੇਸ਼ਨ ਤੋਂ ਘ੍ਰਿਣਾਜਨਕ ਸ਼ਬਦਾਵਲੀ ਨਸ਼ਰ ਕਰਨ ਦਾ ਹੱਕ ਨਹੀਂ ਹੈ ਅਤੇ ਨਾ ਹੀ ਮਜ਼ਾਕ ਉਡਾਉਣ ਦੀ ਇਜ਼ਾਜਤ ਦਿੱਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਪੂਰੇ ਅਮਰੀਕਾ ਵਿੱਚ ਇਸ ਘ੍ਰਿਣਾਜਨਕ ਸ਼ਬਦਾਵਲੀ ਪ੍ਰਤੀ ਰੇਡੀਓ ਸਟੇਸ਼ਨ 101.5 ਦੇ ਖਿਲਾਫ ਪ੍ਰਵਾਸੀ ਪੰਜਾਬੀ, ਸਿੱਖ ਅਤੇ ਏਸ਼ੀਅਨ ਕਮਿਊਨਿਟੀ ਸੜਕਾਂ ਤੇ ਉਤਰ ਆਈ ਜਿਸ ਦੇ ਇਵਜਾਨੇ ਰੇਡੀਓ ਸਟੇਸ਼ਨ ਦੇ ਮਾਲਕ ਨੇ ਦੋਹਾਂ ਨੂੰ ਬਰਖਾਸਤ ਕਰ ਦਿੱਤਾ।
ਜਿੱਥੇ ਜੂਡੀ ਅਤੇ ਡੈਨਿਸ ਨੇ ਲਿਖਤੀ ਤੌਰ ਤੇ ਮੁਆਫੀ ਮੰਗੀ, ਉੱਥੇ ਉਨ੍ਹਾਂ ਆਪਣੀ ਗਲਤੀ ਨੂੰ ਕਬੂਲਦਿਆਂ ਕਿਹਾ ਕਿ ਉਹ ਅਜਿਹਾ ਮੁੜ ਨਹੀਂ ਦੁਹਰਾਉਂਦੇ। ਉਨ੍ਹਾਂ ਨੂੰ ਆਪਣੇ ਕੀਤੇ ਤੇ ਪਛਤਾਵਾ ਹੈ, ਉਹ ਹਰ ਸਜ਼ਾ ਭੁਗਤਣ ਲਈ ਤਿਆਰ ਹਨ। ਪਰ ਉਨ੍ਹਾਂ ਨੂੰ ਗੁਰਬੀਰ ਸਿੰਘ ਗਰੇਵਾਲ ਸਿੱਖ ਅਟਾਰਨੀ ਅਤੇ ਸਿੱਖ ਕਮਿਊਨਿਟੀ ਇੱਕ ਵਾਰ ਮੁਆਫ ਕਰ ਦੇਵੇ।
ਆਸ ਹੈ ਕਿ ਸਿੱਖਾਂ ਵਲੋਂ ਜੂਡੀ ਅਤੇ ਡੈਨਿਸ ਦੇ ਵਲੋਂ ਵਰਤੇ ਘ੍ਰਿਣਾਜਨਕ ਸ਼ਬਦਾਂ ਨੂੰ ਵਾਪਸ ਲਏ ਜਾਣ ਅਤੇ ਮੁਆਫੀ ਮੰਗਣ ਤੇ ਸਿੱਖਾਂ ਵਲੋਂ ਫਰਾਖਦਿਲੀ ਵਿਖਾਈ ਗਈ ਅਤੇ ਸ਼ਾਂਤੀ ਬਣਾਉਣ ਦੀ ਅਪੀਲ ਸਿੱਖਾਂ ਵਲੋਂ ਕੀਤੀ ਗਈ ।