ਡੇਨੀਅਲ ਐਂਡ੍ਰਿਊਜ਼ ਨੇ 120 ਦਿਨਾਂ ਦੀ ਲਗਾਤਾਰ ਹਰ ਰੋਜ਼ ਦੀ ਪ੍ਰੈਸ ਕਾਨਫਰੰਸ ਤੋਂ ਅੱਜ ਲਈ ਛੁੱਟੀ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) 120 ਦਿਨ ਲਗਾਤਾਰ ਹਰ ਰੋਜ਼ ਪ੍ਰੈਸ ਕਾਨਫਰੰਸ ਕਰਕੇ ਵਿਕਟੋਰੀਆ ਰਾਜ ਦੀ ਮੌਜੂਦਾ ਕਰੋਨਾ ਸਥਿਤੀਆਂ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਤੋਂ ਬਾਅਦ ਅੱਜ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਛੁੱਟੀ ਲੈ ਰਹੇ ਹਨ। ਆਪਣੇ 120 ਦਿਨਾਂ ਵਿੱਚ ਲਗਾਤਾਰ ਪ੍ਰੀਮੀਅਰ ਨੇ ਬੇਝਿਜਕ ਮੀਡੀਆ ਦਾ ਨਿਤ-ਪ੍ਰਤੀ ਦਿਨ ਸਾਹਮਣਾ ਕੀਤਾ; ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ; ਆਪਣੀਆਂ ਅਤੇ ਆਪਣੀ ਸਮੁੱਚੀ ਟੀਮ ਦੀ ਕਾਰਗੁਜ਼ਾਰੀ ਅਤੇ ਨਵੇਂ ਕਦਮਾਂ ਬਾਰੇ ਚਾਨਣਾ ਪਾਇਆ। ਜ਼ਿਕਰਯੋਗ ਹੈ ਕਿ ਕਈ ਟੀ.ਵੀ. ਚੈਨਲਾਂ ਨੇ ਵੀ ਉਕਤ ਪ੍ਰੈਸ ਕਾਨਫਰੰਸਾਂ ਦਾ ਲਾਈਵ ਨਸ਼ਰ ਵੀ ਕੀਤਾ ਅਤੇ ਲੋਕਾਂ ਤੱਕ ਪ੍ਰੀਮੀਅਰ ਅਤੇ ਸਮੁੱਚੀ ਟੀਮ ਦੀ ਸਹੀ ਖ਼ਬਰਾਂ ਪਹੁੰਚਾਈਆਂ। ਉਕਤ ਪ੍ਰੈਸ ਕਾਨਫਰੰਸਾਂ ਦਾ ਸਿਲਸਿਲਾ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਦੁਆਰਾ, ਜੂਨ ਦੇ ਮਹੀਨੇ ਦੇ ਆਖੀਰ ਵਿੱਚ -ਜਦੋਂ ਕਿ  ਵਿਕਟੋਰੀਆ ਰਾਜ ਅੰਦਰ ਕੋਵਿਡ-19 ਦੀ ਦੂਸਰੀ ਲਹਿਰ ਨੇ ਹਮਲਾ ਕੀਤਾ ਸੀ ਤੋਂ ਫੌਰਨ ਬਾਅਦ ਜੁਲਾਈ ਦੀ 3 ਤਾਰੀਖ ਤੋਂ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਨੇ ਲੋਕਾਂ ਨੂੰ ਮਿਲ ਰਹੀਆਂ ਰਿਆਇਤਾਂ ਦੇ ਨਾਲ ਨਾਲ ਅਹਿਤਿਆਦ ਰੱਖਣ ਲਈ ਵੀ ਪ੍ਰੇਰਿਆ ਅਤੇ ਅਪੀਲ ਵੀ ਕੀਤੀ ਕਿ ਕਿਸੇ ਕਿਸਮ ਦੇ ਵੀ ਨਿਯਮਾਂ ਦੀ ਉਲੰਘਣਾ ਵਿਅਕਤੀਗਤ ਤੌਰ ਤੇ 1652 ਡਾਲਰਾਂ ਅਤੇ ਕੰਮ-ਧੰਦਿਆਂ ਲਈ 9913 ਡਾਲਰਾਂ ਦਾ ਫੌਰਨ ਜੁਰਮਾਨਾ ਹੋਣਾ ਅਖ਼ਤਿਆਰ ਕਰ ਸਕਦੀ ਹੈ -ਇਸ ਲਈ ਬਚਾਉ ਵਿੱਚ ਹੀ ਬਚਾਉ ਹੈ।

Install Punjabi Akhbar App

Install
×