ਵਿਕਟੋਰੀਆ ਰਾਜ ਅੰਦਰ ਕਰੋਨਾ ਦਾ ਇੱਕ ਨਵਾਂ ਮਾਮਲਾ ਦਰਜ -ਕ੍ਰਿਸਮਿਸ ਨੂੰ ਨਾਰਮਲ ਤਰੀਕਿਆਂ ਨਾਲ ਮਨਾਉਣ ਦੀ ਆਸ ਬੱਧੀ -ਡੇਨ. ਐਂਡ੍ਰਿਊਜ਼

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਮਹਿਜ਼ ਇੱਕ ਹੀ ਕੋਵਿਡ-19 ਦਾ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕਿਸੇ ਵੀ ਕੀਮਤੀ ਜ਼ਿੰਦਗੀ ਦਾ ਨੁਕਸਾਨ ਨਹੀਂ ਹੋਇਆ। ਉਕਤ ਨਵਾਂ ਮਾਮਲਾ ਇੱਕ ਅਜਿਹੇ ਬੱਚੇ ਦੇ ਮਾਪਿਆਂ ਦਾ ਹੈ ਜੋ ਕਿ ਈਸਟ ਪ੍ਰੈਸਟਨ ਇਸਲਾਮਿਕ ਸਕੂਲ ਦਾ ਵਿਦਿਆਰਥੀ ਹੈ ਅਤੇ ਬੀਤੇ ਦਿਨਾਂ ਵਿੱਚ ਕਰੋਨਾ ਪਾਜ਼ਿਟਿਵ ਆਇਆ ਸੀ। ਉਨ੍ਹਾਂ ਸੰਤੁਸ਼ਟੀ ਜਤਾਉਂਦਿਆਂ ਕਿਹਾ ਕਿ ਉਮੀਦ ਵੱਧਦੀ ਜਾ ਰਹੀ ਹੈ ਕਿ ਅਸੀਂ ਪਹਿਲਾਂ ਤੋਂ ਲੱਗੀਆਂ ਪਾਬੰਧੀਆਂ ਵਿੱਚ ਰਿਆਇਤਾਂ ਦੇਣੀਆਂ ਲਗਾਤਾਰ ਜਾਰੀ ਰੱਖਾਂਗੇ ਅਤੇ ਆਸ ਕਰਦੇ ਹਾਂ ਕਿ ਲੋਕ ਕ੍ਰਿਸਮਿਸ ਦਾ ਤਿਉਹਾਰ ਪਹਿਲਾਂ ਦੀ ਤਰ੍ਹਾਂ ਹੀ ‘ਨਾਰਮਲ’ ਹਾਲਤਾਂ ਵਿਚ -ਪਰੰਤੂ ਕਰੋਨਾ ਦੇ ਨਿਯਮਾਂ ਦੇ ਮੱਦੇਨਜ਼ਰ, ਮਨਾਉਣ ਦੇ ਕਾਬਿਲ ਹੋ ਜਾਣਗੇ। ਰਾਜ ਦੇ ਕੰਟੈਕਟ ਟ੍ਰੇਸਿੰਗ ਵਿਭਾਗ ਦੇ ਮੁਖੀ ਜੋਰੇਨ ਵੇਮਰ ਨੇ ਦੀ ਦੱਸਿਆ ਹੈ ਕਿ ਬਰੋਡਮਿਡੋਜ਼ ਦੀ ਇੱਕ ਰਿਹਾਇਸ਼ੀ ਇਮਾਰਤ ਅੰਦਰ 86 ਟੈਸਟ ਕੀਤੇ ਗਏ ਸਨ ਪਰੰਤੂ ਸਾਰੇ ਹੀ ਨੈਗੇਟਿਵ ਆਏ ਹਨ ਅਤੇ ਹਾਲੇ 30 ਹੋਰਨਾਂ ਦੇ ਟੈਸਟ ਹੋਣੇ ਬਾਕੀ ਹਨ। ਉਕਤ ਇਮਾਰਤ ਵਿਚਲੇ ਲੋਕਾਂ ਨੂੰ ਬਾਹਰ ਜਾਣ ਦਾ ਲਗਾਇਆ ਗਿਆ ਨੋਟਿਸ ਹਾਲ ਦੀ ਘੜੀ ਵਾਪਿਸ ਚੁੱਕ ਲਿਆ ਗਿਆ ਹੈ। ਦੂਜੇ ਪਾਸੇ ਈਸਟ ਪ੍ਰੈਸਟਨ ਇਸਲਾਮਿਕ ਕਾਲਜ ਵਾਲੇ ਆਊਟਬ੍ਰੇਕ ਕਾਰਨ ਕਰੀਬ 800 ਲੋਕਾਂ ਨਾਂਲ ਸੰਪਰਕ ਸਾਧਿਆ ਜਾ ਚੁਕਿਆ ਹੈ ਅਤੇ ਉਨ੍ਹਾਂ ਨੂੰ ਸੈਲਫ-ਆਈਸੋਲੇਸ਼ਨ ਦੀ ਤਾਕੀਦ ਵੀ ਕਰ ਦਿੱਤੀ ਗਈ ਹੈ।

Install Punjabi Akhbar App

Install
×