ਅਵਿਸ਼ਵਾਸ ਮਤੇ ਦੀ ਖੜ੍ਹੀ ਕੀਤੀ ਗਈ ਦੀਵਾਰ ਤੋਂ ਟੱਪੇ ਡੇਨੀਅਲ ਐਂਡ੍ਰਿਊਜ਼

(ਐਸ.ਬੀ.ਐਸ.) ਵਿਕਟੋਰੀਆ ਵਿਚ ਹੋਟਲ ਕੁਆਰਨਟੀਨ ਵਾਲੇ ਮੁੱਧੇ ਉਪਰ ਭਖੀ ਸਿਆਸਤ ਕਾਰਨ ਵਿਰੋਧੀ ਧਿਰ ਦੇ ਨੇਤਾ ਮਾਈਕਲ ਓ ਬਰੇਨ ਵੱਲੋਂ ਪ੍ਰਸਤਾਵਿਤ ਅਵਿਸ਼ਵਾਸ ਦੇ ਮਤੇ ਵਾਲੀ ਖੜ੍ਹੀ ਕੀਤੀ ਗਈ ਰੋਧਕ ਤੋਂ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਬੜੀ ਸਫਲਤਾ ਦੇ ਨਾਲ ਛਲਾਂਗ ਮਾਰ ਕੇ ਟੱਪ ਗਏ ਹਨ ਅਤੇ ਉਨ੍ਹਾਂ ਨੇ 44 ਵਿਚੋਂ 23 ਵੋਟਾਂ ਲੈ ਕੇ ੳਕਤ ਨੋ ਕੋਨਫੀਡੈਂਸ ਮੋਸ਼ਨ ਨੂੰ ਚਿੱਤ ਕਰ ਦਿੱਤਾ ਹੈ। ਇਸ ਜਿੱਤ ਤੋਂ ਬਾਅਦ ਪ੍ਰੀਮੀਅਰ ਨੇ ਵਿਰੋਧੀਆਂ ਨੂੰ ਜਵਾਬ ਦਿੰਦਿਆਂ ਕਿਹਾ ਹੈ ਕਿ ਇਹ ਵਕਤ ਅਜਿਹੀਆਂ ਗੱਲਾਂ ਦਾ ਨਹੀਂ ਸੀ ਕਿਉਂਕਿ ਕੋਵਿਡ-19 ਕਾਰਨ ਅਸੀਂ ਇੱਕ ਅਜਿਹੀ ਲੜਾਈ ਲੜ ਰਹੇ ਹਾਂ ਜਿਸ ਵਿੱਚ ਕਿ ਸਿਰਫ ਹਿੰਮਤ ਦੇ ਨਾਲ ਨਾਲ ਸਾਰਿਆਂ ਦਾ ਸਹਿਯੋਗ ਵੀ ਚਾਹੀਦਾ ਹੈ ਅਤੇ ਇਨ੍ਹਾਂ ਦੋ ਢਾਲਾਂ ਨਾਲ ਹੀ ਅਸੀਂ ਆਪਣੇ ਜੀਵਨ ਕਾਲ ਅੰਦਰ ਆਏ ਇਸ ਭਿਆਨਕ ਕਰੋਨਾ ਕਾਲ ਵਿੱਚੋਂ ਆਪਣਾ ਅਤੇ ਆਪਣੀ ਜਨਤਾ ਦਾ ਬਚਾਉ ਕਰ ਰਹੇ ਹਾਂ। ਸਾਨੂੰ ਇਕ-ਦੂਜੇ ਦਾ ਸਹਿਯੋਗ ਕਰਨ ਦੀ ਬਜਾਏ ਹੋਛੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਾਲ 2018 ਅੰਦਰ ਵਿਰੋਧੀ ਧਿਰ ਦੇ ਨੇਤਾ ਮੈਥਿਊ ਗਏ ਨੇ ਵੀ ਅਜਿਹਾ ਹੀ ਇੱਕ ਅਵਿਸ਼ਵਾਸ ਦਾ ਮਤਾ (ਜਨਤਕ ਟੈਕਸਾਂ ਦੇ ਪੈਸੇ ਦੀ ਸਰਕਾਰ ਵੱਲੋਂ ਦੁਰਵਰਤੋਂ) ਪ੍ਰਸਤਾਵਿਤ ਕੀਤਾ ਸੀ ਪਰੰਤੂ ਉਸ ਦੀ 49 ਵਿਚੋਂ 33 ਵੋਟਾਂ ਨਾਲ ਬੁਰੀ ਤਰ੍ਹਾਂ ਹਾਰ ਹੀ ਹੋਈ ਸੀ।

Install Punjabi Akhbar App

Install
×