ਆਸਟ੍ਰੇਲੀਆ ਡੇਅ ਦੀ ਤਾਰੀਖ ਬਦਲਣ ਦੀ ਲੋੜ: ਨਵਦੀਪ ਸਿੰਘ

ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਦੀ ਭਾਵਨਾਵਾਂ ਦੀਆਂ ਕਦਰ ਕਰਦਿਆਂ, ਆਸਟ੍ਰੇਲੀਆ ਡੇਅ ਦੀ ਤਾਰੀਖ ਨੂੰ 26 ਜਨਵਰੀ ਤੋਂ ਬਦਲਣ ਦੀ ਮੰਗ ਤੇਜ਼ੀ ਫੜ ਰਹੀ ਹੈ।
IMG_0041
ਬ੍ਰਿਸਬੇਨ ‘ਚ ਗ੍ਰੀਨਜ਼ ਪਾਰਟੀ ਦੇ ਨੁਮਾਇੰਦੇ ਨਵਦੀਪ ਸਿੰਘ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਡੇਅ ਵਾਲ਼ੇ ਦਿਨ ਨਾਲ ਮੂਲ ਵਾਸੀਆਂ ਦੀਆਂ ਅੱਤ-ਕੌੜੀਆਂ, ਦਿਲ ਦਹਿਲਾਉਣ ਵਾਲੀਆਂ ਯਾਦਾਂ ਜੁੜੀਆਂ ਹੋਈਆਂ ਹਨ। ਉਹਨਾਂ ਸੋਸ਼ਲ ਮੀਡੀਏ ਦੀ ਪੋਸਟ ਜ਼ਰੀਏ ਇਹ ਵਿਚਾਰ ਸਾਂਝੇ ਕੀਤੇ:
“ਸਾਰੇ ਏਅਰ ਕੰਡੀਸ਼ਨਡ ਸਰਕਾਰੀ ਸਮਾਗਮਾਂ ਤੋਂ ਕਈ ਗੁਣਾ ਵੱਧ, ਹਜ਼ਾਰਾਂ ਲੋਕਾਂ ਨੇ ਕੜਕਦੀ ਧੁੱਪ ਵਿੱਚ ਆਸਟ੍ਰੇਲੀਆ ਡੇ ਦੀ ਤਰੀਕ ਬਦਲਣ ਲਈ ਅੱਜ ਸ਼ਾਂਤਮਈ ਰੋਸ ਮਾਰਚ ਵਿਚ ਹਿੱਸਾ ਲਿਆ।
“ਆਸ ਹੈ ਜਲਦੀ, ਮੂਲਵਾਸੀਆ ਨੂੰ ਸੰਧੀ ਅਤੇ ਮੁਲਕ ਨੂੰ ਸਾਂਝਾ ਰਾਸ਼ਟਰੀ ਦਿਨ ਨਸੀਬ ਹੋਵੇਗਾ। ਕਤਲੋਗਾਰਤਾਂ ਉਪਰ ਅਫਸੋਸ ਕੀਤਾ ਜਾਵੇਗਾ। ਸਰਕਾਰੀ ਨੀਤੀਆ ਦਾ ਵਤੀਰਾ ਬਦਲੇਗਾ, ਅੱਜਕਲ ਵੀ ਲੁਕ ਕੇ ਖੇਡੀ ਜਾਂਦੀ ਸਫੇਦ ਨੀਤੀ ਦੀ ਖ਼ੇਡ ਖਤਮ ਹੋਵੇਗੀ।
“ਆਸਟ੍ਰੇਲੀਆ ਵਿੱਚ ਪਿਛਲੇ 230 ਸਾਲਾਂ ਦੌਰਾਨ, ਮੂਲਵਾਸੀਆਂ ਦੇ ਹਜ਼ਾਰਾਂ ਕਤਲੇਆਮ ਹੋਏ। ਅੱਜ ਵੀ ਉਹ ਆਪਣੇ ਜ਼ਮੀਨੀ ਹੱਕਾਂ ਅਤੇ ਸੰਧੀ ਲਈ ਜੂਝ ਰਹੇ ਹਨ। ਇਸ ਵਰਤਾਰਾ 26 ਜਨਵਰੀ 1788 ਨੰ ਸ਼ੁਰੂ ਹੋਇਆ।
“ਉਹਨਾ ਦੀਆਂ ਭਾਵਨਾਵਾਂ ਦੀ ਪਰਵਾਹ ਨਾਂ ਕਰਦੇ ਹੋਏ 26 ਜਨਵਰੀ ਨੰ ਆਸਟ੍ਰੇਲੀਆ ਡੇਅ ਦੇ ਜਸ਼ਨ ਮਨਾਏ ਜਾਂਦੇ ਹਨ।
“ਇਹਨਾ ਅਣਮਨੁੱਖੀ ਜਸ਼ਨਾ ਦੇ ਤਾਰੀਖ ਬਦਲਣ ਲਈ ਸ਼ਾਂਤਮਈ ਮਾਰਚ ਜ਼ਰੀਏ ਆਪਣੇ ਹਮਵਤਨਾ ਦੇ ਨਾਲ ਹੋ ਰਹੇ ਵਿਤਕਰੇ ਵਿਰੁੱਧ ਹਾਅ ਦਾ ਨਾਅਰਾ ਮਾਰਨ ਲਈ ਹਜ਼ਾਰਾਂ ਲੋਕਾਂ ਨੇ ਆਸਟ੍ਰੇਲੀਆ ਦੇ ਕੋਨੇ-ਕੋਨੇ ਵਿਚ ਆਪਣੀ ਹਾਜ਼ਰੀ ਲਵਾਉਣ ਦੀ ਸਾਰਥਕ ਕੋਸ਼ਿਸ਼ ਕੀਤੀ ਹੈ।

Install Punjabi Akhbar App

Install
×