ਜੀਜੀਐੱਸ ਮੈਡੀਕਲ ਹਸਪਤਾਲ ਦੇ ਮਾੜੇ ਪ੍ਰਬੰਧਾਂ ਸਬੰਧੀ ਜਥੇਬੰਦੀਆਂ ਵੱਲੋਂ ਤਿੰਨ ਵਿਧਾਇਕਾਂ ਨੂੰ ਸੌਂਪੇ ਮੰਗ ਪੱਤਰ

ਫਰੀਦਕੋਟ:- ਮਾਲਵੇ ਦੇ ਨਾਮੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ‘ਚ ਮਾੜੇ ਪ੍ਰਬੰਧਾਂ ਕਾਰਨ ਦੁਖੜੇ ਝੱਲ ਰਹੇ ਮਰੀਜ਼ਾਂ ਵੱਲ ਝਾਤ ਮਾਰਨ ਦੀ ਬਜਾਇ ਪ੍ਰਬੰਧਕ ਖਾਮੋਸ਼ੀ ਧਾਰੀ ਬੈਠੇ ਹਨ। ਜਿਸ ਨੂੰ ਤੋੜਨ ਲਈ ਫਰੀਦਕੋਟ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਜ਼ਿਲੇ ਦੇ ਤਿੰਨ ਵਿਧਾਇਕਾਂ ਕੁਸ਼ਲਦੀਪ ਸਿੰਘ ਕਿੱਕੀ ਢਿੱਲੋ ਫਰੀਦਕੋਟ, ਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ ਅਤੇ ਮਾਸਟਰ ਬਲਦੇਵ ਸਿੰਘ ਜੈਤੋ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਇਥੋਂ ਦੇ ਮਾੜੇ ਪ੍ਰਬੰਧਾਂ ‘ਚ ਸੁਧਾਰ ਕਰਨ ਲਈ ਸਰਕਾਰ ‘ਤੇ ਦਬਾਅ ਬਣਾਇਆ ਜਾਵੇ ਤਾਂ ਜੋ ਮਾਨਸਿਕ ਪ੍ਰੇਸ਼ਾਨੀਆਂ ਝੱਲ ਰਹੇ ਮਰੀਜਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ, ਸੁਖਵਿੰਦਰ ਸਿੰਘ ਸੁੱਖੀ ਜਿਲਾ ਪ੍ਰਧਾਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ,ઠਸਿਮਰਜੀਤ ਸਿੰਘ ਘੁੱਦੂਵਾਲਾ ਸੂਬਾਈ ਮੀਤ ਪ੍ਰਧਾਨ ਬੀਕੇਯੂ ਲੱਖੋਵਾਲ, ਬਿੰਦਰ ਸਿੰਘ ਗੋਲੇਵਾਲਾ ਜਿਲਾઠਪ੍ਰਧਾਨ ਬੀਕੇਯੂ ਰਾਜੇਵਾਲ, ਪ੍ਰੀਤ ਭਗਵਾਨ ਸਿੰਘ ਜਿਲ੍ਹਾઠਪ੍ਰਧਾਨ ਐਲੀਮੈਂਟਰੀ ਟੀਚਰਜ਼ ਯੂਨੀਅਨ, ਲਾਲ ਸਿੰਘ ਗੋਲੇਵਾਲਾ ਸੂਬਾਈઠਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਚਰਨਜੀਤ ਸਿੰਘ ਸੁੱਖਣਵਾਲਾ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰઠਆਦਿ ਬੁਲਾਰਿਆਂ ਨੇ ਦੱਸਿਆ ਕਿ ਉਕਤ ਮੁਸ਼ਕਿਲਾਂ ਨੂੰ ਦੂਰ ਕਰਾਉਣ ‘ਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ‘ਤੇ ਕੋਰੋਨਾ ਨਿਯਮਾ ਦੀ ਉਲੰਘਣਾ ਕਰਨ ਕਰਕੇ ਕਾਨੂੰਨੀ ਕਾਰਵਾਈ ਕਰਾਉਣ, ਹਸਪਤਾਲ ‘ਚ ਮਰੀਜ਼ਾਂ ਦੀ ਹੁੰਦੀ ਖੱਜਲ-ਖੁਆਰੀ ਰੋਕਣ, ਹਸਪਤਾਲ ਅਤੇ ਯੂਨੀਵਰਸਿਟੀ ਦੀਆਂ ਬੇਨਿਯਮੀਆਂ ਦੀ ਚੱਲ ਰਹੀ ਜਾਂਚ ਤੇਜ਼ ਕਰਾਉਣ, ਕੋਰੋਨਾ ਬੀਮਾਰੀ ਦੇ ਇਲਾਜ ਸਬੰਧੀ ਖਰੀਦੇ ਗਏ ਸਾਜ਼ੋ-ਸਮਾਨ ਦੀ ਕੁਆਲਟੀ ਦੀ ਜਾਂਚ ਕਰਾਉਣ, ਕੈਂਸਰ ਮਰੀਜ਼ਾਂ ਦੇ ਬਕਾਇਆ ਪਏ ਬਿੱਲਾਂ ਦੇ ਨਿਪਟਾਰੇ ਲਈ ਫੰਡ ਆਦਿ ਜਾਰੀ ਕਰਾਉਣ ਲਈ ਉਪਰੋਕਤ ਵਿਧਾਇਕਾਂ ਨੂੰ ਮੰਗ ਪੱਤਰ ਸੌਂਪੇ ਗਏ ਹਨ। ਇਸ ਮੌਕੇ ઠਦਲੇਰ ਸਿੰਘ ਡੋਡ ਕੌਮੀ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਸਮੇਤ ਜਤਿੰਦਰ ਕੁਮਾਰ, ਗਗਨ ਪਾਹਵਾ, ਰਾਜਵੀਰ ਸਿੰਘ ਸੰਧਵਾਂ, ਸ਼ਵਿੰਦਰ ਸਿੰਘ ਸੰਧੂ, ਜਗਤਾਰ ਸਿੰਘ ਗਿੱਲ, ਹਰਪਾਲ ਸਿੰਘ ਮਚਾਕੀ, ਸਮਸ਼ੇਰ ਸਿੰਘ ਬਰਾੜ, ਕਾਮਰੇਡ ਦਲੀਪ ਸਿੰਘ, ਅਸ਼ੋਕ ਕੌਸ਼ਲ, ਕੁਲਦੀਪ ਸਿੰਘ, ਚਮਕੌਰ ਸਿੰਘ ਚੰਮੇਲੀ, ਨਛੱਤਰ ਸਿੰਘ, ਲਖਵਿੰਦਰ ਹਾਲੀ, ਚੂਨੀઠਲਾਲ, ਸੁਰਿੰਦਰ ਮਚਾਕੀ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੇਕਰ ਇਸ ਪਾਸੇ ਝਾਤ ਨਾ ਮਾਰੀ ਤਾਂ ਮਜਬੂਰਨ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਜਾਵੇਗਾ। ਉਨਾઠਕਿਹਾ ਕਿ ਕੋਰੋਨਾ ਵਾਰਡ ‘ਚ ਜੇਰੇ ਇਲਾਜ ਮਰੀਜਾਂ ਦੇ ਵਾਰਸਾਂ ਵੱਲੋਂ ਮਾੜੇ ਪ੍ਰਬੰਧਾਂ ਨੂੰ ਲੈ ਕੇ ਲਗਾਤਾਰ ਰੌਲਾ ਪਾਇਆ ਜਾ ਰਿਹਾ ਹੈ ਪਰ ਸਭ ਕੁਝ ਜਾਣਦੇ ਹੋਏ ਵੀ ਹਸਪਤਾਲ ਪ੍ਰਸ਼ਾਸ਼ਨ ਚੁੱਪ ਹੈ, ਇਸੇ ਕਰਕੇ ਲੋਕ ਮਸਲੇ ਹੱਲ ਕਰਵਾਉਣ ਲਈ ਪਹਿਲਾਂ ਮੰਗ ਪੱਤਰ ਦਿੱਤੇ ਗਏ ਹਨ, ਜੇਕਰ ਸਰਕਾਰ ਨੇ ਹਸਪਤਾਲ ਦੇ ਸੁਧਾਰ ਵੱਲ ਝਾਤ ਨਾ ਮਾਰੀ ਤਾਂ ਵੱਡੇ ਪੱਧਰ ‘ਤੇ ਸੰਘਰਸ਼ઠਵਿੱਢਿਆ ਜਾਵੇਗਾ। ਇਸ ਤੋਂ ਇਲਾਵਾ ਕਰੋਨਾ ਮਰੀਜਾਂ ਦੇ ਧੱਕੇ ਨਾਲ ਟੈਸਟ ਨਾ ਕੀਤੇ ਜਾਣ ਲੋਕਾਂ ਨੂੰ ਭਰੋਸੇ ਵਿੱਚ ਜਰੂਰ ਲਿਆ ਜਾਵੇ ਅਤੇ ਕੋਰੋਨਾ ਪੋਜਟਿਵ ਆਉਣ ‘ਤੇ ਮਰੀਜਾਂ ਨੂੰ ਘਰਾਂ ਵਿੱਚ ਇਕਾਂਤਵਾਸ ਰਹਿਣ ਦਿੱਤਾ ਜਾਵੇ, ਸਮੂਹ ਆਗੂਆਂ ਨੇ ਪਿਛਲੇ ਦਿਨਾਂ ‘ਚ ਮੈਡੀਕਲ ਹਸਪਤਾਲ ‘ਚ ਕਰੋਨਾ ਮਰੀਜਾਂ ਦੀਆਂ ਸ਼ੱਕੀ ਹਲਾਤਾਂ ‘ਚ ਹੋਈਆਂ ਮੌਤਾਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।

Install Punjabi Akhbar App

Install
×