ਡੈਲਟਾ-ਮਾਰ ਗਿਆ ਛੜੱਪੇ -ਨਿਊਜ਼ੀਲੈਂਡ ਦੇ ਵਿਚ ਮੁੜ ਫੈਲੇ ਕਰੋਨਾ ਗ੍ਰਸਤ ਲੋਕਾਂ ਦੀ ਗਿਣਤੀ ਵਧ ਕੇ ਹੋ ਗਈ 31

-ਪੂਰੇ ਦੇਸ਼ ਦੇ ਵਿਚ ਲਾਕ ਡਾਊਨ ਹੁਣ 24 ਅਗਸਤ ਰਾਤ 12 ਵਜੇ ਤੱਕ

ਔਕਲੈਂਡ :-ਨਿਊਜ਼ੀਲੈਂਡ ਦੇ ਵਿਚ 17 ਅਗਸਤ ਨੂੰ ਦੁਬਾਰਾ ਇਕ ਕੇਸ ਕਰੋਨਾ ਦੇ ਆਉਣ ਸਾਰ ਉਸੇ ਰਾਤ ਨੂੰ ਕੋਰਨਾ ਤਾਲਬੰਦੀ ਪੱਧਰ-4 ਕਰ ਦਿੱਤਾ ਗਿਆ ਸੀ। ਔਕਲੈਂਡ ਅਤੇ ਨੇੜਲੇ ਟਾਊਨ ਕੋਰੋਮੰਡਲ ਵਿਖੇ ਇਹ 7 ਦਿਨ ਲਈ ਅਤੇ ਬਾਕੀ ਦੇਸ਼ ਵਿਚ 3 ਦਿਨਾਂ ਲਈ ਸੀ, ਜੋ ਅੱਜ ਪੂਰੇ ਹੋ ਰਹੇ ਹਨ। ਅੱਜ ਸਰਕਾਰ ਨੇ ਅੱਪਡੇਟ ਦਿੰਦਿਆ ਦੱਸਿਆ ਕਿ ਬੀਤੇ 24 ਘੰਟਿਆਂ ਦੇ ਵਿਚ 11 ਹੋਰ ਨਵੇਂ ਕੇਸ ਆ ਗਏ ਹਨ ਅਤੇ ਕੁੱਲ ਗਿਣਤੀ ਹੁਣ 31 ਹੋ ਗਈ ਹੈ। ਅੱਜ ਆਏ ਨਵੇਂ ਕੇਸ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਵੀ ਤਿੰਨ ਦਰਜ ਕੀਤੇ ਗਏ ਹਨ, ਜੋ ਸਾਬਿਤ ਕਰਦਾ ਹੈ ਕਿ ਕਰੋਨਾ ਹੁਣ ਛੜੱਪੇ ਲਾ ਚੁੱਕਾ ਹੈ ਅਤੇ ਪੂਰੇ ਦੇਸ਼ ਵਿਚ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। 8 ਨਵੇਂ ਕੇਸ ਔਕਲੈਂਡ ਖੇਤਰ ਦੇ ਵਿਚ ਆਏ ਹਨ। ਤਿੰਨ ਵਜੇ ਦੇਸ਼ ਨੂੰ ਅੱਪਡੇਟ ਕਰਦਿਆਂ ਸਰਕਾਰ ਨੇ ਹੁਣ ਪੂਰੇ ਦੇਸ਼ ਦੇ ਵਿਚ ਹੀ ਤਾਲਬੰਦੀ ਪੱਧਰ 24 ਅਗਸਤ ਦਿਨ ਮੰਗਲਵਾਰ ਰਾਤ 12 ਵਜੇ ਤੱਕ ਕਰ ਦਿੱਤਾ ਹੈ। ਕਰੋਨਾ ਦੇ ਫੈਲਣ ਵਾਲੀਆਂ ਥਾਵਾਂ ਦੀ ਗਿਣਤੀ ਵੀ ਹੁਣ 140 ਤੱਕ ਹੋ ਗਈ ਹੈ ਜਿੱਥੇ ਵੱਖ-ਵੱਖ ਸਮਿਆਂ ਵਿਚ ਗਏ ਲੋਕਾਂ ਨੂੰ ਪਰਖਣ ਦੀ ਲੋੜ ਪੈਦਾ ਹੈ ਸਕਦੀ ਹੈ ਕਿ ਉਹ ਕਿਤੇ ਕਿਸੇ ਕਰੋਨਾ ਗ੍ਰਸਤ ਦੇ ਸੰਪਰਕ ਵਿਚ ਤਾਂ ਨਹੀਂ ਆ ਗਏ।
ਟੈਸਟ ਸੈਂਟਰ ’ਚ ਭਾਰੀ ਰੱਸ਼- ਅੱਜਕੱਲ੍ਹ ਲੋਕ ਭਾਰੀ ਗਿਣਤੀ ਦੇ ਵਿਚ ਕੋਵਿਡ ਟੈਸਟ ਕਰਵਾਉਣ ਜਾ ਰਹੇ ਹਨ। ਵੀਰੀ ਵਿਖੇ ਇਕ ਵੱਡੇ ਕੋਵਿਡ ਸਟੇਸ਼ਨ ਉਤੇ ਰੋਜ਼ਾਨ 600 ਤੋਂ 700 ਤੱਕ ਟੈਸਟ ਹੋ ਰਹੇ ਹਨ। ਅੱਜ ਜਿਹੜੇ ਲੋਕ ਸਵੇਰੇ 7.30 ਵਜੇ ਕਾਰਾਂ ਦੀ ਲਾਈਨ ਵਿਚ ਜਾ ਕੇ ਲੱਗ ਗਏ ਸਨ ਉਨ੍ਹਾਂ ਦੀ ਵਾਰੀ 12.30 ਵਜੇ ਦੇ ਕਰੀਬ ਆਈ। ਬਹੁਤ ਸਾਰੇ ਪਰਿਵਾਰ 4-5 ਘੰਟੇ ਕਾਰਾਂ ਵਿਚ ਹੀ ਸਮਾਂ ਬਿਤਾਉਣ ਲਈ ਮਜ਼ਬੂਰ ਹੋ ਰਹੇ ਹਨ। ਇਥੇ 5 ਬੂਥ ਟੈਸਟ ਕਰਨ ਵਾਸਤੇ ਹਨ ਪਰ ਅੱਜ 3 ਹੀ ਚੱਲ ਰਹੇ ਸਨ। ਕੋਵਿਡ ਟੈਸਟ ਦੇ ਲਈ ਕੁਝ ਮਿੰਟਾਂ ਦਾ ਹੀ ਸਮਾਂ ਲਗਦਾ ਹੈ ਪਰ ਟੈਸਟਿੰਗ ਬਹੁਤ ਧੀਮੀ ਗਤੀ ਦੇ ਨਾਲ ਚੱਲਦੀ ਮਹਿਸੂਸ ਕੀਤੀ ਗਈ।

Welcome to Punjabi Akhbar

Install Punjabi Akhbar
×
Enable Notifications    OK No thanks