(ਨਿਊਯਾਰਕ /ਟੋਰਾਂਟੋ) —ਭਾਰਤ ਤੋਂ ਸੰਨ 2020 ਚ’ ਕੈਨੇਡਾ ਪੜਨ ਲਈ ਆਈ ਇਕ ਪੰਜਾਬੀ ਮੂਲ ਦੀ ਅੰਤਰਰਾਸ਼ਟਰੀ ਵਿਦਿਆਰਥਣ ਜਸਮੀਤ ਕੌਰ(20) ਸਾਲ ਦੀ ਲੰਘੀ 15 ਅਪ੍ਰੈਲ ਨੂੰ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਸਮੀਤ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ। ਜਸਮੀਤ ਕੌਰ ਦੀ ਇਸ ਮਹੀਨੇ ਦੇ ਅੰਤ ਚ ਪੜਾਈ ਪੂਰੀ ਹੋ ਜਾਣੀ ਸੀ। ਅਤੇ ਉਹ ਟੋਰਾਂਟੋ ਦੇ ਜਾਰਜ ਬ੍ਰਾਉਨ ਕਾਲਜ ਦੀ ਵਿਦਿਆਰਥਣ ਸੀ। ਜਸਮੀਤ ਦੀ ਮੌਤ ਦੇ ਕਾਰਨਾਂ ਬਾਰੇ ਹਾਲੇ ਬਹੁਤਾ ਕੁੱਝ ਸਾਹਮਣੇ ਨਹੀ ਆਇਆ ਹੈ। ਜਸਮੀਤ ਭਾਰਤ ਤੋਂ ਪਿਛੋਕੜ ਦਿੱਲੀ ਦੇ ਨਾਲ ਸਬੰਧਤ ਸੀ, ਦੱਸਣਯੋਗ ਹੈ ਕਿ ਹਾਲੇ ਦੋ ਦਿਨ ਪਹਿਲੇ ਹੀ ਇਕ 20 ਸਾਲਾਂ ਦੇ ਦਿਲਜਾਨ ਸਿੰਘ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਸੀ।