ਦਿੱਲੀ ਚੋਣਾਂ: ਸਾਰੀਆਂ 70 ਸੀਟਾਂ ‘ਤੇ ਮਤਦਾਨ ਜਾਰੀ, 1 ਵਜੇ ਤੱਕ 35.5 ਫੀਸਦੀ ਮਤਦਾਨ

ਵੋਟ ਦੇਣ ਤੋਂ ਪਹਿਲਾ ਆਪ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਅਪੀਲ ਕੀਤੀ ਹੈ ਕਿ ਈਸ਼ਵਰ ਨੂੰ ਯਾਦ ਕਰਕੇ ਵੋਟ ਜਰੂਰ ਕਰੋ ਤੇ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ, ਭਾਜਪਾ ਦੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ , ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਕਾਂਗਰਸ ਨੇਤਾ ਅਜੈ ਮਾਕਨ ਸਮੇਤ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਿਰਮਾਣ ਭਵਨ ਮਤਦਾਨ ਕੇਂਦਰ ‘ਚ ਵੋਟ ਪਾਈ ਤੇ ਸੋਨੀਆ ਨੇ ਕਿਹਾ ਕਿ ਜਨਤਾ ਜੋ ਵੀ ਚਾਹੇਗੀ ਉਹੀ ਹੋਵੇਗਾ ਪਰ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਕਈ ਪ੍ਰਮੁੱਖ ਆਗੂ ਆਪਣਾ ਮਤ ਦੇ ਚੁੱਕੇ ਹਨ। ਸੂਤਰਾਂ ਮੁਤਾਬਿਕ 1 ਵਜੇ ਤੱਕ 35.5 ਫੀਸਦੀ  ਲੋਕ ਆਪਣੀ ਵੋਟ ਦਾ ਪ੍ਰਯੋਗ ਕਰ ਚੁੱਕੇ ਹਨ।