ਸਮਰਿਤੀ ਈਰਾਨੀ ਦੀ ਡਿਗਰੀ ਨੂੰ ਲੈ ਕੇ ਫਿਰ ਸ਼ੁਰੂ ਹੋਇਆ ਵਿਵਾਦ

smriti-irani

ਇਤਫਾਕ ਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੂੰਹ-ਬੋਲੀ ਭੈਣ ਰੱਖੜੀ ਦੇ ਦਿਨ ਨਵੀਆਂ ਮੁਸੀਬਤਾਂ ‘ਚ ਫਸ ਗਈ, ਜਿਸ ਤਹਿਤ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਦੀ ਡਿਗਰੀ ਨੂੰ ਲੈ ਕੇ ਇਕ ਵਾਰ ਫਿਰ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਸ਼ਨੀਵਾਰ ਨੂੰ ‘ਇੰਡੀਆ ਟੂਡੇ  ਵੂਮੈਨ ਸਮਿਟ’ ਵਿਚ ਸਮ੍ਰਿਤੀ ਨੇ ਦੱਸਿਆ ਸੀ ਕਿ ਉਸ ਦੇ ਕੋਲ ਯੇਲ ਯੂਨੀਵਰਸਿਟੀ ਦੀ ਡਿਗਰੀ ਹੈ, ਜਿਸ ‘ਤੇ ਕਾਂਗਰਸ ਨੇ ਸਵਾਲ ਕੀਤਾ ਕਿ ਜੇਕਰ ਅਜਿਹਾ ਹੈ ਤਾਂ ਇਸ ਦਾ ਜ਼ਿਕਰ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਦਿੱਤੇ ਗਏ ਆਪਣੇ ਹਲਫਨਾਮੇ ‘ਚ ਕਿਉਂ ਨਹੀਂ ਕੀਤਾ। ਕਾਂਗਰਸ ਦੀ ਬੁਲਾਰਨ ਪ੍ਰਿਯੰਕਾ ਚਤੁਰਵੇਦੀ ਨੇ ਟਵੀਟ ਕੀਤਾ ਕਿ ਮੰਤਰੀ ਦੇ ਅਹੁਦੇ ਲਈ ਵਿੱਦਿਅਕ ਯੋਗਤਾ ਦਾ ਸਵਾਲ ਨਹੀਂ ਬਲਕਿ ਇਹ ਸੱਚਾਈ ਤੇ ਈਮਾਨਦਾਰੀ ਦਾ ਮਾਮਲਾ ਹੈ।