ਦੇਗ ਤੇਗ ਫਤਹਿ ਸਿੱਖ ਸੁਸਾਇਟੀ ਕ੍ਰਾਈਸਟਚਰਚ ਨੇ ਪੁਰਾਤਨ ਅਤੇ ਨਵੀਨ ਸ਼ਹੀਦਾਂ ਨੂੰ ਕੀਤਾ ਯਾਦ

NZ PIC 18 Jan-2ਦੇਗ ਤੇਗ ਫਤਹਿ ਸਿੱਖ ਸੁਸਾਇਟੀ ਕ੍ਰਾਈਸਟਚਰਚ ਜਿਹੜੀ ਕਿ ਉਥੇ ਵਸਦੇ ਅਤੇ ਰਹਿੰਦੇ ਸਿੱਖ ਵਿਦਿਆਰਥੀਆਂ ਨੇ ਕੁਝ ਸਮਾਂ ਹੋਂਦ ਵਿਚ ਲਿਆਂਦੀ ਸੀ, ਨੇ ਸੰਗਤ ਦੇ ਸਹਿਯੋਗ ਨਾਲ ਅੱਜ ਸਵੇਰੇ ਆਪਣੇ ਹਫਤਾਵਾਰੀ ਸਮਾਗਮ ਦੇ ਵਿਚ ਸਿੱਖ ਕੌਮ ਦੇ ਮਹਾਨ ਪੁਰਾਤਨ ਅਤੇ ਨਵੀਨ ਸਿੰਘ ਨੂੰ ਯਾਦ ਕਰਿਦਆਂ ਸ਼ਰਧਾਂਜਲੀ ਅਰਪਿਤ ਕੀਤੀ। ਅੱਜ ਦਾ ਸਮਾਗਮ ਭਾਈ ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਬੇਅੰਤ, ਸ਼ਹੀਦ ਭਾਈ ਕੇਹਰ ਸਿੰਘ ਅਤੇ ਬੀਬੀ ਸੁਰਿੰਦਰ ਕੌਰ ਦੀ ਹਾਲ ਹੀ ਵਿਚ ਮਨਾਈ ਗਈ 27ਵੀਂ ਬਰਸੀ ਨੂੰ ਸਮਰਿਤ ਕੀਤਾ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿਚ ਗੁਰਬਾਣੀ ਕੀਰਤਨ ਹੋਇਆ ਤੇ ਕਵੀਸ਼ਰੀ ਵੀ ਹੋਈ। ਸੁਸਾਇਟੀ ਵੱਲੋਂ ਭਾਈ ਸਰਵਣ ਸਿੰਘ ਅਗਵਾਨ ਹੋਰਾਂ ਨੂੰ ਵਿਸ਼ੇਸ਼ ਤੌਰ ਉਤੇ ਸੰਗਤ ਨੂੰ ਸੰਬੋਧਨ ਕਰਨ ਵਾਸਤੇ ਬੁਲਾਇਆ ਗਿਆ ਸੀ। ਭਾਈ ਸਰਵਣ ਸਿੰਘ ਹੋਰਾਂ ਨੇ ਇਸ ਮੌਕੇ ਹਾਜ਼ਰ ਸੰਗਤਾਂ ਦੇ ਨਾਲ ਸ਼ਹੀਦਾਂ ਨਾਲ ਸਬੰਧਤਿ ਕੁਝ ਹੱਡ ਬੀਤੀਆਂ ਸਾਂਝੀਆਂ ਕੀਤੀਆਂ ਅਤੇ ਸੁਸਾਇਟੀ ਦਾ ਧੰਨਵਾਦ ਕੀਤਾ। ਇਸ ਸਮਾਗਮ ਦੇ ਵਿਚ ਹਰਜਿੰਦਰ ਸਿੰਘ, ਮੰਦੀਪ ਸਿੰਘ, ਗੁਰਸ਼ਰਨ ਸਿੰਘ, ਸੁਖਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਨਰਿੰਦਰ ਸਿੰਘ, ਅਤਿੰਦਰਪਾਲ ਸਿੰਘ ਬਟਾਲਾ, ਗੁਰਕਰਨ ਸਿੰਘਸ਼ ਸਿਮਰਨ ਸਿੰਘ, ਬਲਜਿੰਦਰ ਸਿੰਘ ਅਤੇ ਵਿਕਾਸਪਾਲ ਸਿੰਘ ਹੋਰਾਂ ਸਮੂਹ ਸੰਗਤ ਦੇ ਸਹਿਯੋਗ ਨਾਲ ਵਧੀਆ ਪ੍ਰਬੰਧ ਕੀਤਾ।

Install Punjabi Akhbar App

Install
×