ਇੰਡੀਜੀਨਸ ਲੋਕਾਂ ਦੇ ਕੰਮ ਧੰਦਿਆਂ ਨੂੰ ਪ੍ਰਫੁਲਿਤ ਕਰਨ ਲਈ ਅੱਗੇ ਆਈਆਂ ਦੋ ਕੰਪਨੀਆਂ

ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਵੈਸਟਰਨ ਸਿਡਨੀ ਤੋਂ ਮੰਤਰੀ ਸ੍ਰੀ ਸਟੁਅਰਟ ਆਇਰਜ਼ ਅਨੁਸਾਰ, ਨਿਊ ਸਾਊਥ ਵੇਲਜ਼ ਵਿਚਲੀ ਇੰਡੀਜੀ ਮੈਟਲਜ਼ ਜੋ ਕਿ ਜੇ.ਐਨ.ਸੀ. ਗਰੁੱਪ ਅਤੇ ਪ੍ਰੀਸ਼ੀਅਨ ਮੈਟਲ ਗਰੁੱਪ ਦਾ ਸੰਯੁਕਤ ਸੰਗਠਨ ਹੈ, ਅਤੇ ਜੋ ਕਿ ਡਿਫੈਂਸ ਉਦਯੋਗ ਲਈ ਕੰਮ ਕਰਦੇ ਹਨ, ਨੇ ਰਾਜ ਵਿਚਲੇ ਇੰਡੀਜੀਨਸ ਲੋਕਾਂ ਦੇ ਉਦਯੋਗਾਂ ਅਤੇ ਕੰਮ ਧੰਦਿਆਂ ਨੂੰ ਹੋਰ ਪ੍ਰਫੁੱਲਿਤ ਕਰਨ ਵਾਸਤੇ ਆਪਣੇ ਹੱਥ ਵਧਾਇਆ ਹੈ। ਇਹ ਦੋਹੇਂ ਕੰਪਨੀਆਂ ਹੁਣ ਰਾਜ ਅੰਦਰ ਇੰਡੀਜੀਨਸ ਲੋਕਾਂ ਦੇ ਰੋਜ਼ਗਾਰ, ਉਨ੍ਹਾਂ ਵਾਸਤੇ ਨਵੀਆਂ ਮੁਹਾਰਤਾਂ ਆਦਿ ਦੇ ਵਸੀਲੇ ਮੁਹੱਈਆ ਕਰਵਾਉਣ ਅਤੇ ਨਵੀਆਂ ਸਿਖਲਾਈਆਂ ਦੇ ਕੇ ਉਨ੍ਹਾਂ ਦਾ ਭਵਿੱਖ ਉਜਵਲ ਕਰਨ ਦਾ ਮਨੋਰਥ ਰੱਖਦੀਆਂ ਹਨ।
ਉਹ ਪੱਛਮੀ ਸਿਡਨੀ ਵਿਚਲੇ ਪੈਰੇਮਾਟਾ ਦੇ ਮਾਰਿਸਟ ਹਾਈ ਸਕੂਲ ਵਿੱਚ ਪੀ.ਐਮ.ਜੀ. ਦੁਆਰਾ ਆਯੋਜਿਤ ਸਿਖਲਾਈ ਦੌਰਾਨ ਬੱਚਿਆਂ ਨੂੰ ਵੈਲਡਿੰਗ ਖਿਤੇ ਦੇ ਸਰਟੀਫਿਕੇਟ ਦੇਣ ਵਾਸਤੇ ਉਚੇਚੇ ਤੌਰ ਤੇ ਪਹੁੰਚੇ ਸਨ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਵਧੀਆ ਉਦਮ ਹੈ ਜੋ ਕਿ ਬੱਚਿਆਂ ਨੂੰ ਸਕੂਲੀ ਪੱਧਰ ਉਪਰ ਹੀ ਅਜਿਹੀਆਂ ਤਕਨੀਕੀ ਸਿਖਲਾਈਆਂ ਦੇ ਕੇ, ਉਨ੍ਹਾਂ ਦੇ ਸਕੂਲੀ ਕਾਲ ਦੀ ਸਮਾਪਤੀ ਤੋਂ ਫੌਰਨ ਬਾਅਦ ਹੀ ਉਨ੍ਹਾਂ ਨੂੰ ਰੌਜ਼ਗਾਰ ਆਦਿ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀਆਂ ਵੈਬਸਾਈਟਾਂ www.investment.nsw.gov.au ਅਤੇ www.defence.nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×