‘ਨੈਸ਼ਨਲ ਡੈਫੇਮੇਸ਼ਨ ਲਾਅ’ ਹੋਵੇਗਾ ਕੱਲ੍ਹ ਤੋਂ ਨਿਊ ਸਾਊਥ ਵੇਲਜ਼ ਵਿੱਚ ਲਾਗੂ

ਰਾਜ ਦੇ ਅਟਾਰਨੀ ਜਨਰਲ ਮਾਰਕ ਸਪੀਕਮੈਨ ਨੇ ਦੱਸਿਆ ਕਿ ਰਾਜ ਸਰਕਾਰ ਨੇ ਜੁਲਾਈ ਦੀ 01 ਤਾਰੀਖ ਤੋਂ ‘ਨੈਸ਼ਨਲ ਡੈਫੇਮੇਸ਼ਨ ਲਾਅ’ ਨੂੰ ਰਾਜ ਵਿੱਚ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ।
ਉਨ੍ਹਾਂ ਨੇ ਇਸ ਦੇ ਨਾਲ ਹੀ ਵਿਕਟੌਰੀਆ, ਕੁਈਨਜ਼ਲੈਂਡ, ਅਤੇ ਦੱਖਣੀ ਆਸਟ੍ਰੇਲੀਆ ਰਾਜਾਂ ਦੀ ਵੀ ਉਕਤ ਕਾਨੂੰਨ ਨੂੰ ਕੱਲ੍ਹ ਤੋਂ ਲਾਗੂ ਕਰਨ ਦੀ ਨੀਤੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਏ.ਸੀ.ਟੀ. ਸਰਕਾਰ ਵੀ ਇਸ ਨੂੰ ਕੱਲ੍ਹ ਤੋਂ ਹੀ ਲਾਗੂ ਕਰ ਦੇਵੇਗੀ।

Welcome to Punjabi Akhbar

Install Punjabi Akhbar
×
Enable Notifications    OK No thanks