ਹੁਣ ਪ੍ਰਾਈਵੇਟ ਪੈਟਰੋਲ ਸਟੇਸ਼ਨ ਮਾਲਕਾਂ ਵੱਲੋਂ ਤੇਲ ਪਵਾ ਕੇ ਭੱਜਣ ਵਾਲਿਆਂ ਦੇ ਪੈਸੇ ਕਾਮਿਆਂ ਦੀ ਤਨਖਾਹ ਤੋਂ ਕੱਟਣ ਦਾ ਮਾਮਲਾ ਉਠਿਆ

NZ PIC 21 Nov-1

ਨਿਊਜ਼ੀਲੈਂਡ ਦੇ ਵਿਚ ਜਦੋਂ ਵੱਡੀਆਂ ਕੰਪਨੀਆਂ ਪੈਟਰੋਲ ਸਟੇਸ਼ਨ ਚਲਾਉਂਦੀਆਂ ਸਨ ਤਾਂ ਡ੍ਰਾਈਵ ਆਫ (ਤੇਲ ਪਵਾ ਕੇ ਭੱਜਣ ਵਾਲੇ) ਦੀ ਰਕਮ ਕੰਪਨੀ ਸਹਿਣ ਕਰਦੀ ਸੀ। ਕਾਮੇ ਨੂੰ ਗੱਡੀ ਦਾ ਨੰਬਰ ਆਦਿ ਅਤੇ ਭੱਜਣ ਵਾਲੇ ਦਾ ਹੁਲੀਆ ਆਦਿ ‘ਡ੍ਰਾਈਵ ਆਫ਼’ ਫਾਰਮ ਉਤੇ ਭਰਨਾ ਹੁੰਦਾ ਸੀ। ਹੁਣ ਬਹੁਤ ਸਾਰੇ ਪੈਟਰੋਲ ਸਟੇਸ਼ਨ ਪ੍ਰਾਈਵੇਟ ਹੋ ਗਏ ਹਨ ਅਤੇ ਸਰਕਾਰ ਤੱਕ ਇਹ ਰਿਪੋਰਟ ਪਹੁੰਚੀ ਹੈ ਕਿ ਪ੍ਰਾਈਵੇਟ ਮਾਲਕ ਡ੍ਰਾਈਵ ਆਫ਼ ਹੋਣ ‘ਤੇ ਕਾਮਿਆਂ ਦੀ ਤਨਖਾਹ ਵਿਚੋਂ ਉਹ ਸਾਰੇ ਪੈਸੇ ਕੱਟ ਲੈਂਦੇ ਹਨ ਜਿੰਨੇ ਦਾ ਕੋਈ ਤੇਲ ਪਵਾ ਕੇ ਉਸਦੀ ਸ਼ਿਫਟ ਦੇ ਵਿਚੋਂ ਭੱਜਿਆ ਹੋਵੇ। ਮਨਿਸਟਰੀ ਆਫ਼ ਬਿਜ਼ਨਸ, ਇਨੋਵੇਸ਼ਨ ਅਤੇ ਇੰਪਲਾਇਮੈਂਟ ਦੇ ਅਨੁਸਾਰ ਇਹ ਗੈਰ ਕਾਨੂੰਨੀ ਹੈ। ਇਹ ਮਾਮਲਾ ਇਕ ‘ਨਾਈਟ ਐਂਡ ਡੇਅ’ ਪੈਟਰੋਲ ਸਟੇਸ਼ਨ ਤੋਂ ਸਾਹਮਣੇ ਆਇਆ ਹੈ। ਮਨਿਸਟਰੀ ਤੇਲ ਕੰਪਨੀਆਂ ਦੇ ਤਾਲਮੇਲ ਕਰ ਕੇ ਪ੍ਰਾਈਵੇਟ ਮਾਲਕਾਂ ਤੱਕ ਜਾਂਚ ਪੜ੍ਹਤਾਲ ਕਰ ਰਹੀ ਹੈ। ਅਜਿਹੇ ਮਾਮਲਿਆਂ ਵਿਚ 20000 ਡਾਲਰ ਤੱਕ ਜ਼ੁਰਮਾਨਾ ਵੀ ਹੋ ਸਕਦਾ ਹੈ।
ਵਰਨਣਯੋਗ ਹੈ ਕਿ ਬਹੁਤ ਸਾਰੇ ਪ੍ਰਾਈਵੇਟ ਪੰਪਾਂ ਉਤੇ ਪੰਜਾਬੀ ਮੁੰਡੇ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਨਾਲ ਵੀ ਅਜਿਹਾ ਕੁਝ ਹੁੰਦਾ ਰਹਿੰਦਾ ਹੈ ਪਰ ਨੌਕਰੀ ਚਲੇ ਜਾਣ ਦੇ ਡਰੋਂ ਉਹ ਇਸਦੀ ਸ਼ਿਕਾਇਤ ਅੱਗੇ ਨਹੀਂ ਕਰਦੇ।

Install Punjabi Akhbar App

Install
×