ਦੱਖਣੀ ਆਸਟ੍ਰੇਲੀਆ ਵਿੱਚ ਗੁੰਮਸ਼ੁਦਾ ਬਜ਼ੁਰਗ ਦੀ ਮ੍ਰਿਤਕ ਦੇਹ ਹੜ੍ਹ ਵਾਲੇ ਖੇਤਰ ਵਿੱਚੋਂ ਬਰਾਮਦ

ਬੀਤੇ ਦਿਨ ਦੁਪਿਹਰ ਨੂੰ ਲੋਕਸਟਨ ਨਾਰਥ ਵਿੱਚ ਇੱਕ 78 ਸਾਲਾਂ ਦੇ ਬਜ਼ੁਰਗ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਿਸ ਕੋਲ ਕੀਤੀ ਗਈ ਸੀ ਅਤੇ ਪੁਲਿਸ ਨੇ ਆਪਾਤਕਾਲੀਨ ਸੇਵਾਵਾਂ ਦੇ ਅਧਿਕਾਰੀਆਂ ਦੀ ਮਦਦ ਨਾਲ ਉਕਤ ਬਜ਼ੁਰਗ ਦੀ ਭਾਲ਼ ਸ਼ੁਰੂ ਕਰ ਦਿੱਤੀ ਸੀ।
ਅੱਜ ਸਵੇਰ ਨੂੰ ਹੜ੍ਹ ਦੇ ਪਾਣੀਆਂ ਵਿੱਚ ਉਕਤ ਲਾਪਤਾ ਬਜ਼ੁਰਗ ਦੀ ਮ੍ਰਿਤਕ ਦੇਹ ਪੁਲਿਸ ਵੱਲੋਂ ਨਦੀ ਦੇ ਕਿਨਾਰੇ ਤੋਂ ਬਰਾਮਦ ਕਰ ਲਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਪਿੱਛੇ ਕੋਈ ਵੀ ਸੰਦੇਹਜਨਕ ਸਥਿਤੀਆਂ ਨਜ਼ਰ ਨਹੀਂ ਆਈਆਂ ਅਤੇ ਇਸ ਦੀ ਰਿਪੋਰਟ ਤਿਆਰ ਕਰਕੇ ਕੋਰੋਨਰ ਨੂੰ ਸੌਂਪੀ ਜਾਵੇਗੀ।