ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸੈਲਜਾ ਦੇ ਘਰ ਲਾਸ਼ ਮਿਲਣ ਤੋਂ ਬਾਅਦ ਹੰਗਾਮਾ

ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸੈਲਜਾ ਦੇ ਘਰ ਤੋਂ ਇੱਕ 40 ਸਾਲ ਦੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਲਾਸ਼ ਦੀ ਪਹਿਚਾਣ ਮੰਤਰੀ ਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਦੇ ਪਤੀ ਦੇ ਰੂਪ ‘ਚ ਕੀਤੀ ਗਈ ਹੈ। ਮੌਕੇ ‘ਤੇ ਦਿੱਲੀ ਪੁਲਿਸ ਪਹੁੰਚ ਗਈ ਹੈ ਤੇ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਅਨੁਸਾਰ ਇਹ ਹੱਤਿਆ ਦਾ ਮਾਮਲਾ ਹੋ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਸਾਬਕਾ ਮੰਤਰੀ ਦੇ ਘਰ ਤੋਂ ਲਾਸ਼ ਬਰਾਮਦ ਹੋਣਾ ਇੱਕ ਵੱਡਾ ਮਾਮਲਾ ਹੋ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਲਾਸ਼ ਨੂੰ ਦੇਖਣ ਤੋਂ ਬਾਅਦ ਸਾਫ਼ ਲੱਗ ਰਿਹਾ ਹੈ ਕਿ ਸ਼ਖ਼ਸ ਦੀ ਮੌਤ ਅਪ੍ਰਾਕ੍ਰਿਤਕ ਤੌਰ ‘ਤੇ ਹੋਈ ਹੈ।

Install Punjabi Akhbar App

Install
×