ਬੀਤੇ ਐਤਵਾਰ ਹਮਿਲਟਨ ਵਿਖੇ ਦੁਰਘਟਨਾ’ਚ ਮਰੇ 23 ਸਾਲਾ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਭੇਜੀ ਜਾਵੇਗੀ ਇੰਡੀਆ

nz-pic-5-oct-2-b-2

– ਪਰਿਵਾਰ ਦੀ ਮਦਦ ਵਾਸਤੇ ਖਾਤਾ ਖੋਲ੍ਹਿਆ

ਬੀਤੇ ਐਤਵਾਰ ਰਾਤ 11 ਵਜੇ ਇਕ ਕਾਰ ਦੁਰਘਟਨਾ ਦੇ ਵਿਚ 23 ਸਾਲਾ ਪੰਜਾਬੀ ਨੌਜਵਾਨ ਮਨਦੀਪ ਸਿੰਘ (ਮੈਨੀ) ਮੌਤ ਦੇ ਮੂੰਹ ਜਾ ਪਿਆ ਸੀ ਜਦੋਂ ਉਹ ਆਪਣੀ ਕਾਰ ਦੇ ਵਿਚ ਆਪਣੇ ਕਿਸੇ ਮਿੱਤਰ ਨੂੰ ਮਿਲ ਕੇ ਵਾਪਿਸ ਘਰ ਆ ਰਿਹਾ ਸੀ। ਸ਼ੱਕ ਹੈ ਕਿ ਸੜਕ ਗਿੱਲੀ ਹੋਣ ਕਰਕੇ ਕਾਰ ਸੜਕ ਦੇ ਇਕ ਪਾਸੇ ਜਾ ਵੜੀ ਅਤੇ ਮਾੜੀ ਕਿਸਮਤ ਨੂੰ ਉਸਨੇ ਬੈਲਟ ਨਹੀਂ ਲਗਾਈ ਸੀ ਜਿਸ ਕਰਕੇ ਉਹ ਬੁੜਕ ਕੇ ਬਾਹਰ ਡਿਗ ਪਿਆ। ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਉਹ ਬਿਲਕੁਲ ਘਰ ਦੇ ਲਾਗੇ ਹੀ ਸੀ। ਉਹ ਗਾਈਆਂ ਦੇ ਫਾਰਮ ਉਤੇ ਕੰਮ ਕਰਦਾ ਸੀ ਅਤੇ ਰਹਿੰਦਾ ਸੀ। ਇਹ ਲੜਕਾ ਵਰਕ ਪਰਮਿਟ ਉਤੇ ਸੀ ਅਤੇ ਚੰਡੀਗੜ੍ਹ ਸ਼ਹਿਰ ਨਾਲ ਸਬੰਧ ਰੱਖਦਾ ਸੀ। ਇਸ ਲੜਕੇ ਦਾ ਮ੍ਰਿਤਕ ਸਰੀਰ ਹੁਣ ਇੰਡੀਆ ਭੇਜਿਆ ਜਾਣਾ ਹੈ ਅਤੇ ਪਰਿਵਾਰ ਦੀ ਮਾਲੀ ਹਾਲਤ ਦਰਮਿਆਨੀ ਹੈ ਅਤੇ ਜਿਸ ਕਰਕੇ ਆਰਥਿਕ ਸਹਾਇਤਾ ਵੀ ਭੇਜੀ ਜਾ ਰਹੀ ਹੈ। ਇਸ ਲੜਕੇ ਨੂੰ ਇਥੇ ਆਇਆਂ 5 ਸਾਲ ਹੋ ਗਏ ਸਨ। ਪਰਿਵਾਰ ਦੀ ਮਦਦ ਵਾਸਤੇ ਖਾਤਾ ਖੋਲ੍ਹਿਆ ਗਿਆ ਹੈ।

Install Punjabi Akhbar App

Install
×