ਆਸਟ੍ਰੇਲੀਆ ਵਿੱਚ ਸਮਾਂ ਤਬਦੀਲੀ 2 ਅਕਤੂਬਰ ਤੋਂ

medium

`ਡੇਅ ਲਾਈਟ ਸੇਵਿੰਗ` ਨਿਯਮ ਅਧੀਨ ਐਤਵਾਰ 2 ਅਕਤੂਬਰ ਤੋਂ ਆਸਟ੍ਰੇਲੀਆ ਦੀਆਂ ਘੜੀਆਂ ਮੌਜੂਦਾ ਸਮੇਂ ਤੋਂ ਇੱਕ ਘੰਟਾ ਅੱੱਗੇ ਹੋ ਜਾਣਗੀਆ। `ਡੇਅ ਲਾਈਟ ਸੇਵਿੰਗ` ਅਧੀਨ ਇਹ ਤਬਦੀਲੀ ਸਾਲ ਵਿੱਚ ਦੋ ਵਾਰ ਸੂਰਜ ਦੇ ਚੜਨ ਅਤੇ ਛਿਪਣ ਅਨੁਸਾਰ ਕੀਤੀ ਜਾਂਦੀ ਹੈ।2 ਅਕਤੂਬਰ ਤੋਂ ਆਸਟ੍ਰੇਲੀਆਈ ਘੜੀਆਂ ਸਵੇਰੇ ਦੋ ਵਜੇਂ ਤੋਂ ਇੱਕ ਘੰਟਾ ਅੱੱਗੇ ਹੋ ਜਾਣਗੀਆਂ ਅਤੇ ਸਰਦ ਰੁੱਤ ਦੀ ਸ਼ੁਰੂਆਤ `ਤੇ ਮੁੜ ਦੁਬਾਰਾ 2 ਅਪ੍ਰੈਲ 2017 ਨੂੰ ਇੱਕ ਘੰਟਾ ਪਿੱੱਛੇ ਹੋ ਜਾਣਗੀਆ।ਇਹ ਬਦਲਾਅ ਗਰਮੀਆਂ ਅਤੇ ਸਰਦੀਆਂ ਨੂੰ ਨਿਯਮਤ ਰੂਪ ਵਿੱਚ ਚਲਾਉਣ ਅਤੇ ਬਿਜਲੀ ਦੀ ਬੱਚਤ ਵਿੱਚ ਲਾਹੇਵੰਦ ਸਿੱਧ ਹੁੰਦਾ ਹੈ।ਇਸ ਤਬਦੀਲੀ ਤੋਂ ਬਾਅਦ ਮੈਲਬੌਰਨ-ਸਿਡਨੀ ਸਮੇਂ ਦਾ ਭਾਰਤੀ ਸਮੇਂ ਤੋਂ ਸਾਢੇ ਪੰਜ ਘੰਟੇ ਦਾ ਫਰਕ ਹੋਵੇਗਾ।ਇਹ ਤਬਦੀਲੀ ਵਿਕਟੋਰੀਆ,ਨਿਊ ਸਾਊਥ ਵੇਲਜ਼,ਤਸਮਾਨੀਆ,ਦੱੱਖਣੀ ਆਸਟ੍ਰੇਲੀਆ ਅਤੇ ਆਸਟ੍ਰੇਲੀਆਈ ਕੈਪੀਟਲ ਟੈਰੀਟਰੀ ਵਿੱਚ ਹੀ ਲਾਗੂ ਹੋਵੇਗੀ ਜਦਕਿ ਕੁਈਂਜ਼ਲੈਂਡ,ਪੱੱਛਮੀ ਆਸਟ੍ਰੇਲੀਆ ਅਤੇ ਨਾਰਦਨ ਟੈਰੀਟਰੀ ਦੇ ਸਮੇਂ ਵਿੱਚ ਕੋਈ ਬਦਲਾਅ ਨਹੀ ਹੋਵੇਗਾ।ਭਾਰਤ ਤੋਂ ਉਲਟ ਮੌਸਮ ਹੋਣ ਕਾਰਨ ਆਸਟ੍ਰੇਲੀਆ ਵਿੱਚ ਇਸ ਸਮੇਂ ਗਰਮ ਰੁੱਤ ਦਾ ਆਗਾਜ਼ ਹੋ ਰਿਹਾ ਹੈ।

Install Punjabi Akhbar App

Install
×