ਘੜੀਆਂ ਵਿੱਚ 2 ਅਪ੍ਰੈਲ ਨੂੰ ਤੜਕੇ ਸਵੇਰੇ ਦੋ ਵਾਰੀ ਵਜਣਗੇ ‘2’

ਸਾਲ 2023 “ਡੇਅ ਲਾਈਟ ਸੇਵਿੰਗ” ਦੀ ਸਮਾਪਤੀ

ਅਪ੍ਰੈਲ ਦੇ ਪਹਿਲੇ ਐਤਵਾਰ, 2 ਤਾਰੀਖ ਨੂੰ ਤੜਕੇ ਸਵੇਰ ਦੇ ਜਦੋਂ 3 ਵੱਜਣਗੇ ਤਾਂ ਸਭ ਨੂੰ ਹਦਾਇਤਾਂ ਹਨ ਕਿ ਉਹ ਆਪਣੀਆਂ ਘੜੀਆਂ ਨੂੰ ਇੱਕ ਘੰਟਾ ਪਿੱਛੇ ਕਰਕੇ ਇੱਕ ਵਾਰੀ ਫੇਰ ਤੋਂ ‘2’ ਵਜਾ ਲੈਣ ਕਿਉਂਕਿ ਸਾਲ 2023 ਦਾ ‘ਡੇਅ ਲਾਈਟ ਸੇਵਿੰਗ’ ਸਮਾਂ ਖ਼ਤਮ ਹੋ ਜਾਵੇਗਾ ਅਤੇ ਘੜੀਆਂ ਮੁੜ ਤੋਂ ਇੱਕ ਘੰਟਾ ਪਿੱਛੇ ਹੋ ਜਾਣਗੀਆਂ।
ਜ਼ਿਕਰਯੋਗ ਹੈ ਕਿ ਹਰ ਸਾਲ ਅਕਤੂਬਰ ਦੇ ਪਹਿਲੇ ਐਤਵਾਰ ਨੂੰ ਉਕਤ ਡੇਅ ਲਾਈਟ ਸਮਾਂ ਆਰੰਭ ਹੁੰਦਾ ਹੈ ਜਦੋਂ ਕਿ ਘੜੀਆਂ ਨੂੰ ਇੱਕ ਘੰਟਾ ਅੱਗੇ ਕੀਤਾ ਜਾਂਦਾ ਹੈ ਅਤੇ ਅਪ੍ਰੈਲ ਦੇ ਪਹਿਲੇ ਐਤਵਾਰ ਨੂੰ ਇਹ ਸਮਾਂ ਖ਼ਤਮ ਹੋ ਜਾਂਦਾ ਹੈ ਅਤੇ ਘੜੀਆਂ ਨੂੰ ਮੁੜ ਤੋਂ ਇੱਕ ਘੰਟਾ ਪਿੱਛੇ ਕਰ ਲਿਆ ਜਾਂਦਾ ਹੈ।
ਇਹ ਨਿਯਮ ਦੇਸ਼ ਵਿੱਚ ਨਿਊ ਸਾਊਥ ਵੇਲਜ਼, ਵਿਕਟੌਰੀਆ, ਏ.ਸੀ.ਟੀ., ਤਸਮਾਨੀਆ ਅਤੇ ਦੱਖਣੀ-ਆਸਟ੍ਰੇਲੀਆ ਤੇ ਲਾਗੂ ਹੁੰਦੇ ਹਨ ਜਦੋਂ ਕਿ ਕੁਈਜ਼ਲੈਂਡ, ਐਨ.ਟੀ. ਅਤੇ ਪੱਛਮੀ ਆਸਟ੍ਰੇਲੀਆ ਵਿੱਚ ਇਹ ਬਦਲਾਅ ਨਹੀਂ ਕੀਤੇ ਜਾਂਦੇ।
ਇਸਤੋਂ ਇਲਾਵਾ ਜੇਕਰ ਦੁਨੀਆਂ ਦੇ ਵੱਡੇ ਦੇਸ਼ਾਂ ਦੀ ਗੱਲ ਕਰੀਏ ਤਾਂ ਚੀਨ ਅਤੇ ਭਾਰਤ ਵਿੱਚ ਵੀ ਅਜਿਹਾ ਕੋਈ ਨਿਯਮ ਆਦਿ ਲਾਗੂ ਨਹੀਂ ਹੁੰਦੇ ਹਨ।