ਨਿਊਜ਼ੀਲੈਂਡ ‘ਚ 3 ਅਪ੍ਰੈਲ ਤੋਂ ਘੜੀਆਂ ਇਕ ਘੰਟਾ ਪਿੱਛੇ ਹੋਣਗੀਆਂ

NZ 23 march-2ਨਿਊਜ਼ੀਲੈਂਡ ਦੇ ਵਿਚ ‘ਡੇਅ ਲਾਈਟ ਸੇਵਿੰਗ’ ਨਿਯਮ ਅਧੀਨ ਨਿਊਜ਼ੀਲੈਂਡ ਦਾ ਸਮਾਂ 3 ਅਪ੍ਰੈਲ ਦਿਨ ਐਤਵਾਰ ਨੂੰ ਤੜਕੇ 3 ਵਜੇ ਇਕ ਘੰਟਾ ਪਿੱਛੇ ਹੋ ਜਾਵੇਗਾ। ਆਮ ਤੌਰ ‘ਤੇ ਇਕ ਦਿਨ ਪਹਿਲਾਂ ਸ਼ਨਿਚਰਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਆਪਣੀਆ ਘੜੀਆਂ ਇਕ ਘੰਟਾ ਪਿੱਛੇ ਕਰਕੇ ਸੌਣ ਤਾਂ ਕਿ ਐਤਵਾਰ ਸਵੇਰ ਉਠਣ ਵੇਲੇ ਉਨ੍ਹਾਂ ਨੂੰ ਬਦਲਿਆ ਹੋਇਆ ਸਮਾਂ ਘੜੀਆਂ ਉਤੇ ਪ੍ਰਾਪਤ ਹੋਵੇ। ਇਹ ਸਮਾਂ 25 ਸਤੰਬਰ 2016 ਤੱਕ ਲਾਗੂ ਰਹੇਗਾ ਅਤੇ ਫਿਰ ਘੜੀਆਂ ਨੂੰ ਇਕ ਘੰਟਾ ਅੱਗੇ ਕੀਤਾ ਜਾਵੇਗਾ। ਬਦਲੇ ਹੋਏ ਸਮੇਂ ਅਨੁਸਾਰ 3 ਅਪ੍ਰੈਲ ਨੂੰ ਜਦੋਂ ਭਾਰਤ ਵਿਚ ਦੁਪਹਿਰ ਦੇ 12 ਵਜੇ ਹੋਣਗੇ ਤਾਂ ਨਿਊਜ਼ੀਲੈਂਡ ਦੇ ਵਿਚ ਸ਼ਾਮ ਦੇ 6.30 ਵਜੇ ਹੋਣਗੇ।

Install Punjabi Akhbar App

Install
×