ਮ੍ਰਿਤਕ ਦਵਿੰਦਰ ਸਿੰਘ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਉਸਦੀ ਪਤਨੀ ਅਤੇ ਦੋਸਤ ਨੂੰ ਜ਼ਮਾਨਤ ਨਹੀਂ ਮਿਲੀ

NZ PIC 23 Sep-1
ਬੀਤੀ 7 ਅਗਸਤ ਨੂੰ ਪਾਪਾਟੋਏਟੋਏ ਵਿਖੇ ਇਕ ਪੰਜਾਬੀ ਮੂਲ ਦੇ ਰਾਜਸਥਾਨ ਨਿਵਾਸੀ ਦਵਿੰਦਰ ਸਿੰਘ (35) ਦਾ ਕਾਰ ਦੇ ਵਿਚ ਹੀ ਕਤਲ ਕਰ ਦਿੱਤਾ ਗਿਆ ਸੀ। ਜਿਸ ਸਮੇਂ ਇਹ ਘਟਨਾ ਘਟੀ ਉਸ ਸਮੇਂ ਉਹ ਆਪਣੀ ਪਤਨੀ ਨੂੰ ਕੰਮ ਤੋਂ ਵਾਪਿਸ ਲਿਆ ਰਿਹਾ ਸੀ ਅਤੇ ਰਸਤੇ ਵਿਚ ਕਾਰ ਰੋਕ ਕੇ ਰਾਤ ਦਾ ਖਾਣਾ (ਟੇਕਅਵੇਅ) ਖਾਣ ਲੱਗ ਗਏ ਸਨ। ਪੁਲਿਸ ਨੇ ਗਹਿਰੀ ਜਾਂਚ-ਪੜ੍ਹਤਾਲ ਬਾਅਦ ਪਾਇਆ ਗਿਆ ਸੀ ਕਿ ਇਸ ਮਾਨਵ ਹੱਤਿਆ ਦੇ ਵਿਚ ਉਸਦੀ ਹੀ ਪਤਨੀ ਅਮਨਦੀਪ ਕੌਰ (31) ਅਤੇ ਉਸਦੇ ਇਕ ਦੋਸਤ ਗੁਰਜਿੰਦਰ ਸਿੰਘ (28)  ਦਾ ਹੱਥ ਹੈ। ਇਨ੍ਹਾਂ ਦੋਹਾਂ ਦੀ ਅੱਜ ਹਾਈਕੋਰਟ ਅਦਾਲਤ ਦੇ ਵਿਚ ਪੇਸ਼ੀ ਹੋਈ ਅਤੇ ਮਾਣਯੋਗ ਅਦਾਲਤ ਵੱਲੋਂ ਇਨ੍ਹਾਂ ਦੀ ਜ਼ਮਾਨਤ ਠੁਕਰਾ ਦਿੱਤੀ ਗਈ ਹੈ। ਹੁਣ ਅਗਲੇ ਸਾਲ ਅਗਸਤ ਮਹੀਨੇ ਇਸ ਕੇਸ ਉਤੇ ਜ਼ਿਰਾਹ ਹੋਵੇਗੀ ਅਤੇ ਅਦਾਲਤ ਆਪਣਾ ਫੈਸਲਾ ਸੁਣਾਏਗੀ।

Welcome to Punjabi Akhbar

Install Punjabi Akhbar
×