33 ਸਾਲਾਂ ਦੇ ਸਾਬਕਾ ਵੈਲਾਬੀ ਖਿਡਾਰੀ ਡੇਵਿਡ ਪੋਕੌਕ ਨੇ ਏ.ਸੀ.ਟੀ. ਦੇ ਸੈਨੈਟਰ ਸੀਟ ਲਈ ਚੋਣਾਂ ਲੜਨ ਦਾ ਕੀਤਾ ਐਲਾਨ….?

2020 ਵਿੱਚ ਆਪਣੀ ਸੇਵਾਮੁਕਤੀ ਘੋਸ਼ਿਤ ਕਰ ਚੁਕਿਆ ਸਾਬਕਾ ਰਗਬੀ ਖਿਡਾਰੀ ਡੇਵਿਡ ਪੋਕੌਕ ਜੋ ਕਿ ਵੈਲੀਬੀਜ਼ ਲਈ ਘੱਟੋ ਘੱਟ 78 ਖ਼ਿਤਾਬ ਜਿੱਤ ਚੁਕਿਆ ਹੈ ਅਤੇ ਵਾਤਾਵਰਣ ਸਬੰਧੀ ਚੇਤੰਨਤਾ ਰੱਖਣ ਦੇ ਨਾਲ ਨਾਲ ਦੇਸ਼ ਦੇ ਸਮਲਿੰਗੀ ਸਮੂਹਾਂ ਦੇ ਅਧਿਕਾਰ ਖੇਤਰ ਦੀ ਰਹਿਨੁਮਾਈ ਵੀ ਕਰਦਾ ਹੈ, ਨੇ ਅਗਲੀਆਂ ਫੈਡਰਲ ਚੋਣਾਂ ਵਿੱਚ ਏ.ਸੀ.ਟੀ. ਦੀਆਂ ਦੋ ਸੀਟਾਂ ਵਿੱਚੋਂ ਇੱਕ ਉਪਰ ‘ਆਜ਼ਾਦ ਉਮੀਦਵਾਰ ਦੇ ਤੌਰ ਤੇ’ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ।
ਜਿੰਬਾਬਵੇ ਦਾ ਜੰਮਪਲ ਇਹ ਸੰਸਾਰ ਪ੍ਰਸਿੱਧੀ ਰੱਖਣ ਵਾਲਾ ਖਿਡਾਰੀ, ਸਾਲ 2014 ਤੋਂ ਹੀ ਵਾਤਾਵਰਣ ਸਬੰਧੀ ਮੁਹਿੰਮਾਂ ਵਿੱਚ ਕਾਰਜਰਤ ਰਿਹਾ ਹੈ ਅਤੇ ਇਸ ਨੇ ਵ੍ਹਾਈਟਹੈਵਨ ਕੋਲਾ ਕਾਨਾਂ (ਮੌਲਜ਼ ਕ੍ਰੀਕ) ਸਬੰਧੀ ਉਠੀ ਆਵਾਜ਼ ਵਿੱਚ ਆਪਣੀ ਆਵਾਜ਼ ਵੀ ਬੁਲੰਦ ਕੀਤੀ ਸੀ। ਡੇਵਿਡ ਅਤੇ ਇਸਦੀ ਪਾਰਟਨਰ ਸਾਥੀ ਏਮਾ ਨੇ ਆਪਣੇ ਆਪ ਨੂੰ ਸੰਗਲਾਂ ਬੰਨ੍ਹ ਕੇ ਪ੍ਰਦਰਸ਼ਨ ਕੀਤਾ ਸੀ ਅਤੇ ਇਨ੍ਹਾਂ ਦੋਹਾਂ ਨੂੰ ਹੋਰਨਾਂ ਦੇ ਨਾਲ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਸੀ।
ਜ਼ਿਕਰਯੋਗ ਹੈ ਕਿ ਪੋਕੌਕ ਅਤੇ ਏਮਾ ਆਪਸ ਵਿੱਚ 2018 ਤੋਂ ਹੀ ਵਿਆਹ ਵਾਲੇ ਬੰਧਨਾਂ ਤਹਿਤ ਇਕੱਠੇ ਰਹਿ ਰਹੇ ਹਨ ਪਰੰਤੂ ਜਦੋਂ ਤੱਕ ਕਿ ਆਸਟ੍ਰੇਲੀਆ ਦੇਸ਼ ਅੰਦਰ ਸਮਲਿੰਗੀ ਜੌੜਿਆਂ ਪ੍ਰਤੀ ਕਾਨੂੰਨ ਅਤੇ ਸੋਚ ਸਮਝ ਨਹੀਂ ਬਦਲ ਜਾਂਦੀ, ਉਦੋਂ ਤੱਕ ਦੋਹਾਂ ਨੇ ਕਾਨੂੰਨੀ ਤੌਰ ਤੇ ਆਪਣੀ ਸ਼ਾਦੀ ਨੂੰ ਮਾਨਤਾ ਦਿਵਾਉਣ ਦਾ ਇਨਕਾਰ ਕੀਤਾ ਹੋਇਆ ਹੈ।

Install Punjabi Akhbar App

Install
×