
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸੈਨੇਟਰ ਸਾਰਾਹ ਯੰਗ ਵੱਲੋਂ ਕੀਤੇ ਗਏ ਮਾਣਹਾਨੀ ਦੇ 120,000 ਡਾਲਰਾਂ ਦੇ ਮੁਕੱਦਮੇ ਦੇ ਖ਼ਿਲਾਫ਼ ਸਾਬਕਾ ਸੈਨੇਟਰ ਡੇਵਿਡ ਲਿਓਨਜੈਲਮ ਵੱਲੋਂ ਦਾਇਰ ਕੀਤੀ ਗਈ ਅਪਲੀ ਨੂੰ ਫੈਡਰਲ ਅਦਾਲਤ ਨੇ ਰੱਦ ਕਰ ਦਿੱਤਾ ਹੈ ਅਤੇ ਹੁਕਮ ਕੀਤੇ ਹਨ ਕਿ ਉਹ ਹੁਣ ਸੈਨੇਟਰ ਸਾਰਾਹ ਯੰਗ ਨੂੰ ਮੁਕੱਦਮੇ ਆਦਿ ਮੁਆਵਜ਼ੇ ਵੱਜੋਂ ਖਰਚਾ ਦੇਣਗੇ।
ਗਰੀਨ ਸੈਨੇਟਰ ਨੇ ਆਪਣੇ ਸਾਬਕਾ ਮੈਂਬਰ ਸਾਥੀ ਦੇ ਇਸ ਕਥਨ ਕਾਰਨ ਕਿ ਸਾਰਾਹ ਯੰਗ ਨੇ ਕੈਬਨਿਟ ਅੰਦਰ ਕਿਹਾ ਸੀ ਕਿ ‘ਸਾਰੇ ਹੀ ਮਰਦ ਬਲਾਤਕਾਰੀ ਹੁੰਦੇ ਹਨ’ ਦੀ ਮੁਖ਼ਾਲਫਤ ਕਰਦਿਆਂ ਉਨ੍ਹਾਂ ਦੇ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਕਰ ਦਿੱਤਾ ਸੀ ਅਤੇ ਮੁਆਵਜ਼ੇ ਦੇ ਤੌਰ ਤੇ 120,000 ਡਾਲਰਾਂ ਦੀ ਮੰਗ ਪਾਈ ਸੀ ਤਾਂ ਸਾਬਕਾ ਸੈਨੇਟਰ ਨੇ ਇਸ ਖ਼ਿਲਾਫ਼ ਅਪੀਲ ਪਾ ਦਿੱਤੀ ਸੀ ਜੋ ਕਿ ਹੁਣ ਦੋ ਜੱਜਾਂ ਦੇ ਬੈਂਚ (ਜਸਟਿਸ ਮਾਈਕਲ ਵਿਗਨੇ ਅਤੇ ਵੈਂਡੀ ਅਬਰਾਹਮ) ਨੇ ਸਿਰੇ ਤੋਂ ਹੀ ਰੱਦ ਕਰ ਦਿੱਤੀ ਹੈ ਅਤੇ ਲਿਬਰਲ ਡੈਮੋਕਰੇਟ ਸੈਨੇਟਰ ਨੂੰ ਸਾਰਾ ਹੈਨਸਨ ਯੰਗ ਨੂੰ ਮੁਆਵਜ਼ੇ ਦੇ ਤੌਰ ਤੇ ਮੁਕੱਦਮੇ ਦਾ ਖਰਚਾ ਦੇਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ।
ਸਾਰਾਹ ਯੰਗ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਮਹਿਜ਼ ਉਨ੍ਹਾਂ ਦੀ ਹੀ ਨਹੀਂ ਸਗੋਂ ਸਮੁੱਚੀ ਇਸਤ੍ਰੀ ਜਾਤੀ ਦੀ ਹੀ ਜਿੱਤ ਹੈ ਅਤੇ ਮਰਦ ਪ੍ਰਧਾਨ ਸਮਾਜ ਨੂੰ ਔਰਤ ਨੂੰ ਕਿਸੇ ਪਾਸਿਉਂ ਵੀ ਘੱਟ ਨਹੀਂ ਆਂਕਣਾਂ ਚਾਹੀਦਾ ਅਤੇ ਉਸਦੇ ਚਰਿੱਤਰਹਰਨ ਦੀਆਂ ਕੋਸ਼ਿਸ਼ਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਹਰ ਇੱਕ ਔਰਤ ਨੂੰ ਹੀ ਬਰਾਬਰੀ ਦੇ ਨਾਲ ਨਾਲ ਸੁਰੱਖਿਅਤ ਰਹਿਣ ਅਤੇ ਆਪਣੀ ਜ਼ਿੰਦਗੀ ਵਤੀਤ ਕਰਨਾ ਦਾ ਹੱਕ ਹੈ।