ਡੇਵਿਡ ਡੰਗੇ ਦੀ ਜੇਲ੍ਹ ਅੰਦਰ ਮੌਤ ਦਾ ਮਾਮਲਾ -5 ਅਧਿਕਾਰੀਆਂ ਨੂੰ ਮਿਲੀ ਕਲੀਨ ਚਿਟ

ਮਾਂ-ਪਿਓ ਅਤੇ ਹੋਰ ਰਿਸ਼ਤੇਦਾਰ, ਸਾਥੀ -ਖ਼ਫ਼ਾ

ਸਾਲ 2015 ਦੇ ਦਸੰਬਰ ਮਹੀਨੇ ਵਿੱਚ, ਨਿਊ ਸਾਊਥ ਵੇਲਜ਼ ਦੀ ਇੱਕ ਜੇਲ੍ਹ ਅੰਦਰ ਸਜ਼ਾ ਭੁਗਤ ਰਹੇ 26 ਸਾਲਾਂ ਦੇ ਆਸਟ੍ਰੇਲੀਆਈ ਮੂਲ ਨਿਵਾਸੀ ਡੇਵਿਡ ਡੰਗੇ ਦੀ ਮੌਤ ਤੋਂ ਬਾਅਦ ਵਿਵਾਦ ਖੜਾ ਹੋਇਆ ਤਾਂ ਜੇਲ੍ਹ ਦੇ ਕੁੱਝ ਅਧਿਕਾਰੀਆਂ ਉਪਰ ਇਸ ਦਾ ਮੁਕੱਦਮਾ ਚਲਾਇਆ ਗਿਆ। ਪਰੰਤੂ ਹੁਣ ਉਨਾ੍ਹਂ ਅਧਿਕਾਰੀਆਂ ਨੂੰ ਦੋਸ਼ ਨਾ ਪਾਉਂਦੇ ਹੋਏ ਅਦਾਲਤ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ। ਸ੍ਰੀ ਡੰਗੇ ਦੇ ਪਰਿਵਾਰ ਵਾਲੇ ਅਤੇ ਹੋਰ ਦੋਸਤ ਮਿੱਤਰ ਅਦਾਲਤ ਦੇ ਇਸ ਫੈਸਲੇ ਤੋਂ ਨਾਰਾਜ਼ ਹਨ ਅਤੇ ਉਨਾ੍ਹਂ ਵੱਲੋਂ ਕਿਹਾ ਗਿਆ ਹੈ ਕਿ ਇੱਕ ਨੌਜਵਾਨ ਨੂੰ ਜੇਲ੍ਹ ਅੰਦਰ ਤਸੀਹੇ ਦਿੱਤੇ ਜਾਂਦੇ ਹਨ, ਭੁੱਖਾ ਪਿਆਸਾ ਰੱਖਿਆ ਜਾਂਦਾ ਹੈ ਅਤੇ ਜਦੋਂ ਉਸਦੀ ਮੌਤ ਹੋ ਜਾਂਦੀ ਹੈ ਤਾਂ ਅਦਾਲਤ ਵੱਲੋਂ ਕਿਸੇ ਨੂੰ ਗੁਨਾਹਗਾਰ ਠਹਿਰਾਇਆ ਹੀ ਨਹੀਂ ਜਾਂਦਾ।

ਡੰਗੇ ਦੀ ਕਸੂਰ ਸਿਰਫ ਇੰਨਾ ਹੀ ਸੀ ਕਿ ਉਸਦੇ ਕੋਲ ਇੱਕ ਬਿਸਕੁਟਾਂ ਦਾ ਪੈਕਟ ਸੀ ਅਤੇ ਕਿਸੇ ਨੇ ਉਸਤੋਂ ਉਹ ਖੋਹਣਾ ਚਾਹਿਆਂ ਅਤੇ ਉਸਨੇ ਇਸਤੋਂ ਇਨਕਾਰ ਕਰ ਦਿੱਤਾ। ਉਸ ਨਾਲ ਮਾਰਕੁਟਾਈ ਕੀਤੀ ਗਈ ਅਤੇ ਜੇਲ੍ਹ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਉਸਨੂੰ ਭੁੱਖਾ ਪਿਆਸਾ ਵੱਖ ਵੱਖ ਸੈਲਾਂ ਅੰਦਰ ਵੀ ਰੱਖਿਆ ਗਿਆ। ਜਦੋਂ ਉਸਦੀ ਹਾਲਤ ਵਿਗੜ ਗਈ ਤਾਂ ਉਸਨੂੰ ਇੱਕ ਸੈਲ ਵਿੱਚੋਂ ਕੱਢ ਕੇ ਕੋਈ ਦਵਾਈ ਅਤੇ ਇੰਜੈਕਸ਼ਨ ਦਿੱਤੇ ਗਏ ਜਿਸ ਨਾਲ ਕਿ ਉਸਦੀ ਮੌਤ ਹੋ ਗਈ।