ਭਾਰਤੀ ਹਾਈ ਕਮਿਸ਼ਨ ਵਲਿੰਗਟਨ ਵੱਲੋਂ ਜਾਰੀ ਪ੍ਰੈਸ ਰਿਲੀਜ਼ ਰਾਹੀਂ ਨਿਊਜ਼ੀਲੈਂਡ ਵਸਦੇ ਸਾਰੇ ਪ੍ਰਵਾਸੀ ਭਾਰਤੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੀ.ਆਈ. ਓ. (ਪਰਸਨ ਆਫ ਇੰਡੀਅਨ ਉਰੀਜ਼ਿਨ) ਕਾਰਡਾਂ ਨੂੰ ਓ.ਸੀ.ਆਈ. (ਓਵਰਸੀਜ਼ ਸਿਟੀਜ਼ਨ ਆਫ ਇੰਡੀਆ) ਵਿਚ ਫ੍ਰੀ ਤਬਦੀਲ ਕਰਵਾਉਣ ਲਈ ਹੁਣ ਤਰੀਕ ਵਧਾ ਕੇ 31 ਦਸੰਬਰ 2016 ਕਰ ਦਿੱਤੀ ਗਈ ਹੈ। ਭਾਰਤ ਸਰਕਾਰ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸ਼ੁਸ਼ਮਾ ਸਵਰਾਜ ਨੇ ਇਹ ਤਰੀਕ ਵਧਾਈ ਹੈ। ਪਹਿਲਾਂ ਇਹ ਤਰੀਕ 30 ਜੂਨ ਸੀ।