ਆਸਟਰੇਲੀਆ ਵਿੱਚ ਮਨਾਏ ਗਏ ਦਸਤਾਰ ਦਿਵਸ ਤੇ ਗੋਰਿਆਂ ਸਜਾਈਆਂ ਪੱਗਾਂ 

FB_IMG_1504148402257

ਮੈਲਬੌਰਨ  –  ਟਰਬਨਸ ਫਾਰ ਆਸਟਰੇਲੀਆ ਤੇ ਅਸਟਰੇਲੀਅਾ ਵਿੱਚ ਵਸਦੇ ਪੰਜਾਬੀ ਵੱਲੋਂ ਸਾਂਝੇ ਰੂਪ ਵਿੱਚ ਮੈਲਬੌਰਨ ਸ਼ਹਿਰ ਵਿੱਚ ਪੈਂਦੀ ਯਾਰਾ ਨਦੀ ਦੇ ਕੰਢੇ ਕਰਾਏ ਗਏ ਦਸਤਾਰ ਦਿਵਸ ‘ਚ ਗੋਰੇ-ਗੋਰੀਆਂ ਸਮੇਤ ਪੰਜਾਬੀਆਂ ਨੇ ਦਸਤਾਰਾਂ ਸਜਾਈਆਂ ।  ਅਸਟਰੇਲੀਅਨ ਭਾੲੀਚਾਰੇ ਵੱਲੋਂ ਗਹੁ ਨਾਲ ਦਸਤਾਰ ਦੀ ਮਹੱਤਤਾ ਨੂੰ ਵੀ ਸੁਣਿਆ ਤੇ ਸਮਝਿਆ ।  ਦਸਤਾਰਾਂ ਸਜਾਉਣ ਤੋਂ ਬਾਦ ਗੋਰੇ ਗੋਰੀਆਂ ਬੜੇ ਚਾਅ ਨਾਲ ਫੋਟੋਆਂ ਵੀ ਖਿਚਾਉੁਂਦੇ ਰਹੇ । ੲਿਸ ਮੌਕੇ ਤੇ ਪਰਬੰਧਕਾਂ ਵੱਲੋਂ ਦਸਤਾਰ ਸਜਾ ਕੇ ਕੰਮ ਤੇ ਜਾਣ , ਦਸਤਾਰ ਦੀ ਵਿਲੱਖਣਤਾ ਤੇ ਸਿੱਖਾਂ ਦੀ ਵੱਖਰੀ ਪਛਾਣ ਸੰਬੰਧੀ ਅੰਗਰੇਜ਼ੀ ਭਾਸ਼ਾ ਵਿੱਚ ਛਪੇ ਪਰਚੇ ਵੀ ਵੰਡੇ ਗਏ । ਭੰਗੜੇ ਤੇ ਗਿੱਧੇ ਦੀਆਂ ਪੇਸ਼ ਕੀਤੀਆਂ ਵੰਨਗੀਆਂ ਵੀ ਪੇਸ਼ ਕੀਤੀਅਾਂ ਗੲੀਅਾਂ ਜਿੰਨਾਂ ਖੂਬ ਰੰਗ ਬੰਨਿਅਾਂ  ।

IMG-20170831-WA0015ਇਸ ਮੌਕੇ ਵਿਕਰਮਜੀਤ ਸਿੰਘ ਲਹਿਲ , ਅਮਰ ਸਿੰਘ , ਪਰਵਿੰਦਰਜੀਤ ਸਿੰਘ , ਬਲਜੀਤ ਕੌਰ ਤੇ ਪੰਮੀ ਗਿੱਲ ਨੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ , ਸਪਾਂਸਰਾਂ ਤੇ ਮੀਡੀਆ ਦਾ ਧੰਨਵਾਦ ਕੀਤਾ ਤੇ ਦਸਤਾਰ ਦਿਵਸ ਨੂੰ ਸਫਲ ਬਣਾਉਣ ਲਈ ਯੋਗਦਾਨ ਪਾਉਣ ਵਾਲੇ ਸਾਰੇ ਸਹਿਯੋਗੀਆਂ ਨੂੰ ਸਨਮਾਨ ਪੱਤਰ ਵੀ ਦਿੱਤੇ । ੳੁਨਾਂ ਨੇ ‘ਅਸਟਰੇਲੀਅਾ ਵਿੱਚ ਵਸਦੇ  ਪੰਜਾਬੀ ‘ ਤੇ ‘ਟਰਬਨਜ ਫਾਰ ਅਸਟਰੇਲੀਅਾ’ ਵੱਲੋਂ ਕੀਤੇ ਜਾਂਦੇ ਹੋਰ ਜਾਗਰੂਕਤਾ ਦੇ ਪਰਿਗਰਾਮਾਂ ਦੀ ਵੀ ਜਾਣਕਾਰੀ ਦਿੱਤੀ ਗੲੀ ।