ਬੀਤੇ ਦਿਨੀਂ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਵਿਖੇ ਬੱਚਿਆਂ ਦੇ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਬੱਚਿਆਂ ਨੂੰ ਪੂਰਨ ਸਿੱਖਲਾਈ ਭਾਈ ਮਲਕੀਤ ਸਿੰਘ ਸੁੱਜੋਂ ਵਾਲਿਆਂ ਦੇ ਜੱਥੇ ਵੱਲੋਂ ਦਿੱਤੀ ਗਈ ਸੀ। ਲੜਕੀਆਂ ਦੇ ਹੋਏ ਮੁਕਾਬਲਿਆਂ ਵਿਚ ਪਹਿਲਾ, ਦੂਜਾ ਤੇ ਤੀਜਾ ਸਥਾਨ ਕ੍ਰਮਵਾਰ ਜਸਮੀਨ ਕੌਰ, ਜਸਨੀਤ ਕੌਰ ਅਤੇ ਗੁਰਜਸਨ ਕੌਰ ਨੂੰ ਮਿਲਿਆ। ਇਸੀ ਤਰ੍ਹਾਂ ਲੜਕਿਆਂ ਦੇ ਮੁਕਾਬਲਿਆਂ ਵਿਚ ਪਹਿਲਾ, ਦੂਜਾ ਤੇ ਤੀਜਾ ਸਥਾਨ ਕ੍ਰਮਵਾਰ ਪ੍ਰਭਅਨਮੋਲ ਸਿੰਘ, ਰਾਜਵੀਰ ਸਿੰਘ ਤੇ ਪ੍ਰੀਤ ਸਿੰਘ ਨੂੰ ਮਿਲਿਆ। ਜੇਤੂ ਬੱਚਿਆਂ ਨੂੰ ਪੰਜਾਂ ਪਿਆਰਿਆਂ ਵੱਲੋਂ ਇਨਾਮ ਵੰਡੇ ਗਏ।