ਸਾਡੀ ਪਹਿਚਾਣ-ਸਾਡੀ ਦਸਤਾਰ -‘ਦਸਤਾਰ ਦਿਵਸ’ ਮੌਕੇ ਵਾਟਰ ਫਰੰਟ ਟੌਰੰਗਾ ਵਿਖੇ  ਲੱਗੀਆਂ ਖੂਬ ਰੌਣਕਾਂ-ਸਜੀਆਂ ਦਸਤਾਰਾਂ

  • ਅਕਾਲ ਖਾਲਸਾ ਸਿੱਖ ਮਾਰਸ਼ਲ ਆਰਟ ਵੱਲੋਂ ਦਸਤਾਰਾਂ ਅਤੇ ਗਤਕੇ ਦੀ ਸੇਵਾ
NZ Pic 24 Aug-1
(‘ਟੌਰੰਗਾ ਸ਼ਹਿਰ ਦੇ ਵਾਟਰ ਫਰੰਟ ਉਤੇ ਦਸਤਾਰ ਦਿਵਸ ਮੌਕੇ ਇਕੱਤਰ ਸੰਗਤ)

ਔਕਲੈਂਡ 24 ਅਗਸਤ -ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵੱਲੋਂ ਅੱਜ ਦੂਜਾ ਸਲਾਨਾ ‘ਦਸਤਾਰ ਦਿਵਸ’ ਸਵੇਰੇ 11 ਵਜੇ ਤੋਂ 2 ਵਜੇ ਤੱਕ ‘ਟੌਰੰਗਾ ਵਾਟਰ ਫਰੰਟ’ ਉਤੇ ਮਨਾਇਆ ਗਿਆ।  ਸਾਡੀ ਪਹਿਚਾਣ-ਸਾਡੀ ਦਸਤਾਰ ਦਾ ਸੁਨੇਹਾ ਦਿੰਦਾ ਇਹ ਛੋਟਾ ਜਿਹਾ ਉਦਮ ਉਦੋਂ ਆਪਣਾ ਉਦੇਸ਼ ਪੂਰਾ ਕਰ ਗਿਆ ਜਦੋਂ ਵੱਖ-ਵੱਖ ਕੌਮਾਂ ਦੇ ਲੋਕਾਂ ਨੇ ਆਪਣੇ ਸਿਰਾਂ ਉਤੇ ਦਸਤਾਰਾਂ ਸਜਾ ਕੇ ਖੁਸ਼ੀ ਪ੍ਰਗਟ ਕੀਤੀ।  ਇਸ ਮੌਕੇ ਪਹੁੰਚੇ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਦਸਤਾਰਾਂ ਦੀ ਮਹੱਤਤਾ ਨੂੰ ਵਧਾਉਣ ਵਾਸਤੇ ਅਜਿਹੇ ਉਪਰਾਲਿਆਂ ਦੀ ਤਰੀਫ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਪਛਾਣ ਦਾ ਇਹ ਬਿਹਤਰੀਨ ਜ਼ਰੀਆ ਹਨ। ਆਨਰੇਰੀ ਕੌਂਸਿਲ ਸ੍ਰੀ ਭਵ ਢਿੱਲੋਂ ਨੇ ਵੀ ਅਜਿਹੇ ਉਪਰਾਲੇ ਦੀ ਸ਼ਲਾਘਾ ਦੀ ਕੀਤੀ। ਟੌਰੰਗਾ ਦੇ ਮੇਅਰ ਗ੍ਰੈਗ ਬ੍ਰਾਉਨਲੈਸ ਅਤੇ ਵੈਸਟਰਨ ਬੇਅ ਆਫ ਪਲੈਂਟ ਦੇ ਮੇਅਰ ਗੈਰੀ ਵੈਬਰ ਨੇ ਵੀ ਉਥੇ ਪਹੁੰਚੀ ਸੰਗਤ ਨੂੰ ਸੰਬੋਧਨ ਕੀਤਾ। ਆਲਾ ਪੁਲਿਸ ਅਫਸਰ ਤੇ ਕੌਂਸਿਲ ਮੈਂਬਰ ਵੀ ਇਸ ਮੌਕੇ ਖਾਸ ਤੌਰ ‘ਤੇ ਪਹੁੰਚੇ। ਅਕਾਲ ਖਾਲਸਾ ਸਿੱਖ ਮਾਰਸ਼ਟ ਆਰਟ ਵੱਲੋਂ ਗਤਕੇ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਪੱਗਾਂ ਦੀ ਸੇਵਾ ਕੀਤੀ ਗਈ। ਅੰਦਾਜ਼ੇ ਮੁਤਾਬਿਕ 200 ਤੋਂ ਵੱਧ ਪੱਗਾਂ, ਕੇਸਕੀਆਂ ਅਤੇ ਦੁਮਾਲੇ ਸਿਰਾਂ ‘ਤੇ ਸਜਾਈਆਂ ਗਈਆਂ। ਸਿੱਖ ਧਰਮ ਬਾਰੇ ਜਾਣਕਾਰੀ ਦਿੰਦੇ ਪਰਚੇ ਵੀ ਵੰਡੇ ਗਏ। ਸ. ਪੂਰਨ ਸਿੰਘ ਨੇ ਵੀ ਆਈ ਸੰਗਤ ਦਾ ਧੰਨਵਾਦ ਕੀਤਾ ਅਤੇ ਅਜਿਹੇ ਉਪਰਾਲੇ ਜਾਰੀ ਰੱਖਣ ਲਈ ਸਹਿਯੋਗ ਦੀ ਮੰਗ ਕੀਤੀ। ਵਾਟਰ ਫਰੰਟ ਉਤੇ ਚਾਹ=ਪਾਣੀ ਅਤੇ ਚਾਵਲ-ਛੋਲਿਆਂ ਦਾ ਲੰਗਰ ਚਲਾਇਆ ਗਿਆ।

Install Punjabi Akhbar App

Install
×