ਦਸਮੇਸ਼ ਸਪੋਰਟਸ ਕਲਚਰਲ ਕੱਲਬ ਨਾਰਵੇ ਵੱਲੋ ਸ਼ਾਨਦਾਰ ਟੂਰਨਾਮੈਟ

tournament copyਪਿਛਲੇ ਦਿਨੀ  ਦਸਮੇਸ਼ ਸਪੋਰਟਸ ਕਲਚਰਲ ਕੱਲਬ ਨਾਰਵੇ ਵੱਲੋ ਸਾਲ 2015 ਦਾ ਨਾਰਵੇ ਦਾ ਪਹਿਲਾ ਖੇਡ ਟੂਰਨਾਮੈਟ(ਵਾਲੀਬਾਲ, ਫੁੱਟਬਾਲ) ਰਾਜਧਾਨੀ ਉਸਲੋ ਦੇ ਇੱਕੀਆ ਮੈਦਾਨਾਂ ਵਿੱਚ ਕਰਵਾਇਆ ਗਿਆ।ਟੂਰਨਾਮੈਟ ਵਿੱਚ ਨਾਰਵੇ, ਸਵੀਡਨ, ਡੈਨਮਾਰਕ ਤੋ ਖੇਡ ਮੇਲੇ ਚ ਭਾਗ ਲੈਣ ਵਾਲੇ ਕਲੱਬਾਂ ਸ਼ੇਰੇ ਏ ਪੰਜਾਬ ਨਾਰਵੇ, ਦਸਮੇਸ਼ ਸਪੋਰਟਸ ਕਲਚਰਲ ਕੱਲਬ ਨਾਰਵੇ, ਆਜ਼ਾਦ ਸਪੋਰਟਸ ਕੱਲਬ,  ਇੰਡੀਅਨ ਸਪੋਰਟਸ ਕੱਲਬ ਡੈਨਮਾਰਕ,ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ,ਦੇਸੀ
ਵੀਕਿੰਗ ਨਾਰਵੇ, ਸਟਾਕਹੋਮ ਸਪੋਰਟਸ ਕੱਲਬ ਸਵੀਡਨ ਆਦਿ ਕੱਲਬਾ ਵਿਚਕਾਰ ਵਾਲੀਬਾਲ ਟੀਮਾ ਦੇ ਸਮੈਸਿੰਗ ਅਤੇ ਸੂਟਿੰਗ ਦੇ ਬਹੁਤ ਹੀ ਫਸਵੀਂ ਟੱਕਰ ਵਾਲੇ ਮੈਚ  ਹੋਏ। ਸਮੈਸਿੰਗ ਚ  ਆਜ਼ਾਦ ਸਪੋਰਟਸ ਕੱਲਬ ਨਾਰਵੇ ਜੇਤੂ ਰਿਹਾ ਤੇ ਦਸਮੇਸ਼ ਸਪੋਰਟਸ ਕੱਲਬ ਨਾਰਵੇ ਰਨਰ ਅਪ ਰਹੇ। ਸੂਟਿੰਗ ਚ  ਆਜਾਦ ਸਪੋਰਟਦ ਕੱਲਬ ਡੈਨਮਾਰਕ ਜੇਤੂ ਤੇ ਦੂਜੇ ਨੰਬਰ ਤੇ ਆਜਾਦ ਸਪੋਰਟਸ ਕੱਲਬ ਨਾਰਵੇ ਵਾਲੇ ਰਹੇ ਰਿਹਾ। ਫੁੱਟਬਾਲ ਮੈਚਾ ਚ ਆਪਣੇ ਆਪਣੇ ਵਰਗਾ ਚ ਏਕਤਾ ਕੱਲਬ ਦੇ 13 ਸਾਲ ਉਮਰ ਦੇ ਖਿਡਾਰੀਆ ਚ
ਫਸਟ ਅਤੇ ਸ਼ੇਰੇ ਪੰਜਾਬ ਕੱਲਬ ਰਨਰ ਅਪ,10 ਸਾਲ ਦੇ ਉਮਰ ਦੇ ਖਿਡਾਰੀਆ ਵਾਲੇ ਮੈਚ ਚ ਏਕਤਾ ਕੱਲਬ ਉਸਲੋ ਫਸਟ ਅਤੇ ਸ਼ੇਰੇ ਪੰਜਾਬ ਰਨਰਅਪ  ਰਹੇ,16 ਸਾਲ ਫੁੱਟਬਾਲ ਏਕਤਾ ਫਸਟ ਅਤੇ ਸਪੀਡੀ ਸਿੰਘ ਕੱਲਬ ਰਨਰ ਅੱਪ,19 ਸਾਲਾ  ਏਕਤਾ ਫਸਟ ਅਤੇ ਦਸਮੇਸ਼ ਕੱਲਬ ਰਨਰ ਅੱਪ ਰਹੇ।ਪੰਜਾਬੀਆ ਦੀ ਹਰਮਨ ਪਿਆਰੀ ਖੇਡ  ਕੱਬਡੀ ਚ ਨਾਰਵੇ ਨੇ ਸਵੀਡਨ  ਨੂੰ ਹਰਾ ਕੇ ਬਾਜੀ ਮਾਰੀ ।ਇਸ ਤੋ ਇਲਾਵਾ ਬੱਚੇ ਬੱਚੀਆ ਲਈ ਰੁਮਾਲ ਚੁੱਕਣਾ, ਦੋੜਾ ਆਦਿ  ਹੋਈਆ। ਗੁਰੁ ਕਾ ਲੰਗਰ ਦੀ ਸੇਵਾ ਗੁਰੂਦੁਆਰਾ ਉਸਲੋ  ਨੇ ਕੀਤੀ।
ਇਨਾਮ ਵੰਡ ਸਮਾਗਮ ਦੌਰਾਨ ਕੱਲਬ ਦੇ ਪ੍ਰਧਾਨ ਸ੍ਰ ਬਿੰਦਰ ਸਿੰਘ ਮੱਲੀ, ਸ੍ਰ ਗੁਰਚਰਨ ਸਿੰਘ ਕੁਲਾਰ, ਹਰਵਿੰਦਰ ਪਰਾਸ਼ਰ ਸਕੈਟਰੀ ਮਲਕੀਤ ਸਿੰਘ ਕੁਲਾਰ, ਤਲਵਿੰਦਰ ਸਿੰਘ ਗਿੱਲ,ਖਜਾਨਚੀ ਸ੍ਰ ਕੰਵਲਜੀਤ ਸਿੰਘ ਕੌੜਾ,ਸ੍ਰ ਮਹਿੰਦਰ ਸਿੰਘ ਸਿੱਧੂ ਮੀਤ ਪ੍ਰਧਾਨ ਜਤਿੰਦਰ ਸਿੰਘ ਗਿੱਲ,ਸ੍ਰ ਕਸਮੀਰ ਸਿੰਘ ਬੋਪਾਰਾਏ ਆਦਿ ਸਾਮਿਲ ਸਨ ।

Install Punjabi Akhbar App

Install
×