ਡਾਰਵਿਨ ਵਿਖੇ ਹੋਈ ਗੋਲੀਬਾਰੀ ਦੇ ਅਪਰਾਧੀ ਬੈਂਜ਼ਮਿਨ ਹਫਮੈਨ ਦਾ ਅਦਾਲਤ ਵਿੱਚ ਟ੍ਰਾਇਲ ਅੱਜ ਤੋਂ ਸ਼ੁਰੂ

(file photo ਅਪਰਾਧੀ ਬੈਂਜ਼ਮਿਨ ਹਫਮੈਨ)

ਨਾਰਦਰਨ ਟੈਰਿਟਰੀ ਦੇ ਡਾਰਵਿਨ ਵਿਖੇ 4 ਜੂਨ 2019 ਨੂੰ ਇੱਕ ਸਿਰਫਿਰੇ ਅਪਰਾਧੀ (47 ਸਾਲਾ ਬੈਂਜ਼ਮਿਨ ਹਫਮੈਨ) ਨੇ ਖੁਲ੍ਹੇਆਮ ਗੋਲੀਬਾਰੀ ਕਰ ਕਰੇ ਚਾਰ ਬੇਕਸੂਰ ਲੋਕਾਂ (ਹਾਸਨ ਬੇਅਡੋਨ (33), ਨਿਗੇਲ ਹੈਲਿੰਗਜ਼ (75), ਮਾਈਕਲ ਸਿਸੋਇਸ (57), ਅਤੇ ਕਰਟਨੀ (52)) ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਕਈਆਂ ਨੂੰ ਜ਼ਖ਼ਮੀ ਕਰ ਦਿੱਤਾ ਸੀ -ਉਕਤ ਅਪਰਾਧੀ ਨੂੰ ਬਾਅਦ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ।
ਨਾਰਦਰਨ ਟੈਰਿਟਰੀ ਦੀ ਸੁਪਰੀਮ ਕੋਰਟ ਵਿੱਚ ਉਕਤ ਅਪਰਾਧੀ ਦਾ ਟ੍ਰਾਇਲ ਅੱਜ ਤੋਂ ਸ਼ੁਰੂ ਹੋ ਚੁਕਿਆ ਹੈ ਅਤੇ ਉਸ ਦੇ ਖ਼ਿਲਾਫ਼ 150 ਚਸ਼ਮਦੀਦਾਂ ਦੇ ਗਵਾਹੀ ਅਤੇ ਸਬੂਤ ਪੇਸ਼ ਕਰਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਉਕਤ ਟ੍ਰਾਇਲ ਅਗਲੇ 3 ਮਹੀਨਿਆਂ ਤੱਕ ਚੱਲੇਗਾ ਅਤੇ ਇਸ ਤੋਂ ਬਾਅਦ ਅਪਰਾਧੀ ਨੂੰ ਸਜ਼ਾ ਸੁਣਾਈ ਜਾਵੇਗੀ।

Install Punjabi Akhbar App

Install
×