ਦਰਮਾਨ ਦੀਆਂ ਤੀਆਂ ਵਿੱਚ ਨਾਰਥਨ ਭੰਗੜਾ ਕਲੱਬ ਨੇ ਬੰਨਿਆਂ ਰੰਗ

teeyan picਨਾਰਵੇ – ਪਿਛਲੇ ਦਿਨੀ ਇੱਥੋਂ ਦੇ ਸਹਿਰ ਦਰਮਨ ਵਿਖੇ ਤੀਆਂ ਦਾ ਤਿਉਹਾਰ ਬੜੇ ਚਾਅ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਤੇ ਨਾਰਵੇ ਤੋਂ ਇਲਾਵਾ ਸਵੀਡਨ ਅਤੇ ਡੈਨਮਾਰਕ ਤੋਂ ਵੀ ਪੰਜਾਬਣਾਂ ਰਵਾਇਤੀ ਪੰਜਾਬੀ ਪੁਸਾਕਾਂ ਵਿੱਚ ਸਜ ਧਜ ਕੇ ਪਹੁੰਚੀਆਂ। ਪੰਜਾਬ ਦੇ ਇਸ ਪੁਰਾਤਨ ਤਿਉਹਾਰ ਨੂੰ ਅਧੁਨਿਕਤਾ ਦਾ ਰੰਗ ਦੇਣ ਲਈ ਵੱਖ ਵੱਖ ਤਰਾਂ ਦੇ ਮੁਕਾਬਲੇ ਵੀ ਕਰਵਾਏ ਗਏ।ਇਸ ਦੌਰਾਨ ਪੰਜਾਬੀ ਸਭਿਆਚਾਰ ਦੀ ਝਲਕ ਦਿਖਾਉਦੀਆਂ ਸਾਂਨਦਾਰ ਪੇਸਕਾਰੀਆਂ ਗਰੁੱਪ
ਡਾਂਸ,ਲੋਕ ਗੀਤ,ਟੱਪੇ ਬੋਲੀਆਂ ਆਦਿ ਪੇਸ ਕੀਤੇ ਗਏ।ਨੰਨੀਆਂ ਬੱਚੀਆਂ ਵੱਲੋ ਡੀ ਜੇ ਉੱਪਰ ਪਾਏ ਗਿੱਧੇ ਨੇ ਚੰਗਾ ਰੰਗ ਬੰਨਿਆਂ। ਤੀਆਂ ਦੇ ਇਸ ਪ੍ਰੋਗਰਾਮ ਦੌਰਾਨ ਨੰਨੀਆਂ ਬੱਚੀਆਂ ਵਿਚਾਕਾਰ ਸੁੰਦਰ ਪੌਸਾਕ ਮੁਕਾਬਲਿਆਂ ਦੌਰਾਨ ਕੀਰਤੀ ਕੌਰ ਮਿਸ ਲਿਟਲ ਪੰਜਾਬਣ ਬਣੀ। ਇਸ ਤੋਂ ਇਲਵਾ ਅਰਸਪ੍ਰੀਤ ਕੌਰ ਭੱਲਾ ਮਿਸ ਪੰਜਾਬਣ,ਜਗਜੀਤ ਕੌਰ  ਮਿਸਜ ਪੰਜਾਬਣ ਚੁਣੀਆਂ ਗਈਆਂ। ਸਹੀਦ ਊਧਮ ਸਿੰਘ ਕਲੱਬ ਵੱਲੋਂ ਕਰਵਾਏ ਇਸ ਸਭਿਆਚਾਰਕ ਪ੍ਰੋਗਰਾਮ ਵਿੱਚ ਨਾਰਥਨ ਭੱਗੜਾ ਕਲੱਬ ਨਾਰਵੇ ਦੀ
ਟੀਮ ਮੁੱਖ ਅਕਰਸਣ ਰਹੀ ਜਿਸਨੇ ਆਪਣੇ ਭਮਗੜੇ ਨਾਲ ਆਏ ਲੋਕਾਂ ਨੂੰ ਕੀਲ ਕੇ ਰੱਖ ਦਿੱਤਾ ।ਜੱਜਮੈਂਟ ਦੀ ਜਿੰਮੇਵਾਰੀ ਨੀਲਮ ਬੈਲੇ,ਪੰਮੀ ਗਾਖਲ ਨੇ ਨਿਭਾਈ। ਕਲੱਬ ਦੀਆਂ ਹੋਰ ਫੀਮੇਲ ਮੈਬਰਾਂ ਵਿੱਚ ਸੁੱਖੀ ਦਿਉਲ,ਰੇਨੂੰ ਕੌਰ,ਹਰਜਿੰਦਰ ਕੌਰ ਪੱਡਾ, ਸੁਖਦੀਪ ਦਿਉਲ,ਮਨਦੀਪ ਗੌਸਲ,ਕਮਲ ਕੌਰ ਕੰਬੋਜ ਆਦਿ ਸਾਮਿਲ ਹੋਏ।

Install Punjabi Akhbar App

Install
×