
(ਐਸ.ਬੀ.ਐਸ.) ਬੇਸ਼ੱਕ ਰਾਜ ਅੰਦਰ ਕਰੋਨਾ ਦੇ ਨਵੇਂ ਮਾਲਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਅਤੇ ਪਿੱਛਲੇ 24 ਘੰਟਿਆਂ ਦੌਰਾਨ 113 ਅਜਿਹੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਪਰੰਤੂ 15 ਮੌਤਾਂ ਹੋਣ ਦੇ ਸਦਕਾ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਲੋਕਾਂ ਨੂੰ ਫੇਰ ਤੋਂ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਹਾਲੇ ਵੀ ਸਾਨੂੰ ਬਹੁਤ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਕਰੋਨਾ ਹਾਲੇ ਖ਼ਤਮ ਨਹੀਂ ਹੋਇਆ ਅਤੇ ਇਸ ਦਾ ਅਟੈਕ ਕਦੇ ਵੀ ਅਤੇ ਕਿਤੋਂ ਵੀ ਹੋ ਸਕਦਾ ਹੈ। ਉਕਤ ਮਰਨ ਵਾਲਿਆਂ ਅੰਦਰ ਚਾਰ ਆਦਮੀ ਅਤੇ ਤਿੰਨ ਔਰਤਾਂ 80ਵਿਆਂ ਸਾਲਾਂ ਵਿੱਚ, ਦੋ ਆਦਮੀ ਅਤੇ ਛੇ ਔਰਤਾਂ 90ਵਿਆਂ ਵਿੱਚ ਸਨ ਅਤੇ ਇੱਕ ਨੂੰ ਛੱਡ ਕੇ ਸਾਰੇ ਹੀ ਏਜਡ ਕੇਅਰ ਹੋਮਾਂ ਨਾਲ ਸਬੰਧਤ ਸਨ। ਇਸ ਵੇਲੇ ਰਾਜ ਅੰਦਰ 361 ਲੋਕ ਹਸਪਤਾਲਾਂ ਅੰਦਰ ਜ਼ੇਰੇ ਇਲਜ ਹਨ ਅਤੇ ਇਨ੍ਹਾਂ ਵਿੱਚੋਂ 20 ਆਈ. ਸੀ. ਯੂ. ਵਿੱਚ ਅਤੇ 15 ਵੈਂਟੀਲੇਟਰਾਂ ਤੇ ਹਨ। ਪ੍ਰੀਮੀਅਰ ਨੇ ਆਉਣ ਵਾਲੇ ਐਤਵਾਰ ਨੂੰ ਅਗਲੇ ਪਲਾਨਾਂ ਅਤੇ ਰੋਡਮੈਪ ਦੀ ਜਾਣਕਾਰੀ ਦੇਣ ਬਾਰੇ ਵੀ ਕਿਹਾ ਹੈ।