ਪੂਰਾ ਸਮਾਂ ਦਫ਼ਤਰਾਂ ਅੰਦਰ ਬੈਠ ਕੇ ਕੰਮ ਕਰਨ ਦੇ ਦਿਨ ਗਏ -ਡੇਨ. ਐਂਡ੍ਰਿਊਜ਼

(ਦ ਏਜ ਮੁਤਾਬਿਕ) ਵਿਕਟੋਰੀਆਈ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਅਨੁਸਾਰ -ਕਰੋਨਾ ਨੇ ਸਮੁੱਚੇ ਸੰਸਾਰ ਨੂੰ ਹੀ ਹੋਰ ਸਬਕਾਂ ਨਾਲੋਂ ਅਲੱਗ ਇੱਕ ਸਬਕ ਇਹ ਵੀ ਪੜ੍ਹਾਇਆ ਹੈ ਕਿ ਦਫ਼ਤਰਾਂ ਆਦਿ ਵਿੱਚ ਬੈਠ ਕੇ ਕਈ ਕਈ ਘੰਟੇ ਕੰਮ ਕਰਨ ਦੇ ਦਿਨ ਬੀਤ ਚੁਕੇ ਹਨ ਅਤੇ ਅਜਿਹੀਆਂ ਥਾਵਾਂ ਉਪਰ 100% ਦਫਤਰੀ ਕਰਮਚਾਰੀਆਂ ਦੀ ਹਾਜ਼ਰੀ ਦੀ ਕੋਈ ਜ਼ਰੂਰਤ ਹੀ ਨਹੀਂ ਹੈ ਅਤੇ ਕੰਮ ਵੀ ਪੂਰਨ ਰੂਪ ਵਿੱਚ ਹੋ ਜਾਂਦਾ ਹੈ। ਅਸਲ ਮੁੱਦਾ ਹਾਜ਼ਰੀ ਦਾ ਨਹੀਂ ਹੈ ਸਗੋਂ ਅਸਲ ਮੁੱਦਾ ਹੈ ਕੰਮ ਨੂੰ ਪੂਰਾ ਕਰਨ ਦਾ ਅਤੇ ਕੋਵਿਡ-19 ਦੌਰਾਨ ਜੋ ਕੰਮ ਕਰਮਚਾਰੀਆਂ ਵੱਲੋਂ ਆਪਣੇ ਘਰਾਂ ਜਾਂ ਨਿਜੀ ਸਥਾਨਾਂ ਉਪਰ ਬੈਠ ਕੇ ਕੀਤੇ ਗਏ ਉਨ੍ਹਾਂ ਦੀ ਕਾਰਜਕੁਸ਼ਲਤਾ ਜ਼ਿਆਦਾ ਦਿਖਾਈ ਦਿੰਦੀ ਹੈ ਕਿਉਂਕਿ ਕਰਮਚਾਰੀਆਂ ਨੇ ਆਪੋ ਆਪਣੀਆਂ ਆਰਾਮ ਦੀਆਂ ਥਾਵਾਂ ਉਪਰ ਬੈਠ ਕੇ ਅਤੇ ਠੰਢੇ ਦਿਮਾਗ ਨਾਲ ਕੰਮ ਕੀਤੇ ਹਨ ਜਿਸਤੋਂ ਸਿੱਧ ਇਹੀ ਹੁੰਦਾ ਹੈ ਕਿ ਲੋਕ ਜਦੋਂ ਆਪਣੇ ਪਰਵਾਰ ਦੇ ਨੇੜੇ ਹੁੰਦੇ ਹਨ ਤਾਂ ਉਨ੍ਹਾਂ ਦੇ ਕੰਮ ਕਰਨ ਦੇ ਤਰੀਕਿਆਂ ਵਿੱਚ ਸੰਤੁਲਨ ਹੁੰਦਾ ਹੈ ਅਤੇ ਕਾਰਗੁਜ਼ਾਰੀ ਵਧੀਆ ਹੁੰਦੀ ਹੈ। ਉਨ੍ਹਾਂ ਦਫ਼ਤਰਾਂ ਦੇ ਮੌਜੂਦਾ ਮਾਹੌਲ ਅਤੇ ਖਾਸ ਕਰਕੇ ਕਨਟੀਨਾਂ, ਕੈਫੇ, ਲਿਫਟਾਂ ਦੇ ਅੰਦਰ ਆਦਿ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀਆਂ ਥਾਵਾਂ ਬਾਹਰ ਨਾਲੋਂ ਜ਼ਿਆਦਾ ਖ਼ਤਰਨਾਕ ਹਨ ਅਤੇ ਕਿਉਂਕਿ ਕੋਵਿਡ-19 ਹਾਲੇ ਵੀ ਮੌਜੂਦ ਹੈ ਤਾਂ ਫੇਰ ਅਸੀਂ ਕਰੋਨਾ ਦੇ ਨਾਲ ਹੀ ਆਪਣੇ ਕੰਮਾਂ ਕਾਰਾਂ ਦੇ ਮਸਲੇ ਵੀ ਹੱਲ ਕਰਾਂਗੇ ਅਤੇ ਹਾਜ਼ਰੀਆਂ ਦੀ ਥਾਂ ਉਪਰ ਕੰਮ ਨੂੰ ਸਹੀ ਸਮੇਂ ਤੇ ਅਤੇ ਸਹੀ ਢੰਗ-ਤਰੀਕਿਆਂ ਦੇ ਨਾਲ ਪੂਰਾ ਕਰਨ ਬਾਰੇ ਸੋਚਾਂਗੇ ਅਤੇ ਸ਼ਾਇਦ ਆਉਣ ਵਾਲਾ ਭਵਿੱਖ ਵੀ ਅਜਿਹਾ ਹੀ ਹੈ।

Install Punjabi Akhbar App

Install
×