ਵਿਕਟੋਰੀਆ ਸਰਕਾਰ ਵੱਲੋਂ ਟੂਰਿਜ਼ਮ ਨੂੰ ਬੜਾਵਾ ਦੇਣ ਲਈ 200 ਡਾਲਰ ਦੇ ਵਾਊਚਰ ਹੋਣਗੇ ਜਾਰੀ

(ਦ ਏਜ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਸਰਕਾਰ ਵਿਕਟੋਰੀਆ ਦੇ ਨਿਵਾਸੀਆਂ ਵਾਸਤੇ 120,000 ਅਜਿਹੇ ਕੂਪਨ ਜਾਰੀ ਕਰਨ ਜਾ ਕਰਨ ਜਾ ਰਹੀ ਹੈ ਜਿਨ੍ਹਾਂ ਰਾਹੀਂ ਕਿ ਕਿਸੇ ਵੀ ਰਾਜ ਨਿਵਾਸੀ ਨੂੰ ਜੇਕਰ ਉਹ ਸੈਰ-ਸਪਾਟੇ ਅਧੀਨ ਘੱਟੋ ਘੱਟ 400 ਡਾਲਰ ਖਰਚ ਕਰਦੇ ਹਨ ਤਾਂ ਉਕਤ ਵਿਅਕਤੀ ਸਰਕਾਰ ਦੇ ਇਸ ਕੂਪਨ ਜਿਸ ਵਿੱਚ ਕਿ 200 ਡਾਲਰਾਂ ਦਾ ਵਾਊਚਰ ਹੈ, ਨੂੰ ਪ੍ਰਾਪਤ ਕਰਨ ਦੇ ਕਾਬਿਲ ਹੋ ਜਾਵੇਗਾ ਅਤੇ ਉਸਨੂੰ ਸਿੱਧਾ ਸਿੱਧਾ ਇਸ ਦਾ ਲਾਭ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਸਕੀਮ ਸਰਕਾਰ ਦੀ 465 ਮਿਲੀਅਨ ਦੇ ਬਜਟ ਨਾਲ ਸੈਰ-ਸਮਾਟਿਆਂ ਨੂੰ ਬੜਾਵਾ ਦੇਣ ਵਾਲੀ ਸਕੀਮ ਦਾ ਹੀ ਹਿੱਸਾ ਹੈ ਅਤੇ ਇਸ ਵਾਸਤੇ ਸਰਕਾਰ ਨੇ 28 ਮਿਲੀਅਨ ਡਾਲਰਾਂ ਦਾ ਫੰਡ ਨਿਸਚਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਕਤ ਸਕੀਮ ਦੀਆਂ ਸਾਰੀਆਂ ਤਿਆਰੀਆਂ ਬਸ ਮੁਕੰਮਲ ਹੋ ਹੀ ਰਹੀਆਂ ਹਨ ਅਤੇ ਆਉਣ ਵਾਲੇ ਕ੍ਰਿਸਮਿਸ ਦੇ ਤਿਉਹਾਰ ਦੌਰਾਨ ਉਕਤ ਵਾਊਚਰ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਕੂਪਨਾਂ ਨਾਲ ਸਿੱਧੇ ਤੌਰ ਤੇ 120,000 ਯਾਤਰਾਵਾਂ ਦਾ ਆਯੌਜਨ ਨਿਸਚਿਤ ਤੌਰ ਤੇ ਹੋਵੇਗਾ ਜੋ ਕਿ ਮੌਜੂਦਾ ਹਾਲਤਾਂ ਵਿੱਚ ਸ਼ਾਇਦ ਸੰਭਵ ਨਾ ਹੀ ਹੁੰਦਾ। ਇਸ ਤੋਂ ਇਲਾਵਾ ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਗ੍ਰੇਟਰ ਓਸ਼ਨ ਰੋਡ ਲਈ 47.5 ਮਿਲੀਅਨ ਡਾਲਰ; ਪੂਰਬੀ ਗਿਪਸਲੈਂਡ ਰੇਲ ਟਰੇਲ ਵਾਸਤੇ 18.5 ਮਿਲੀਅਨ ਡਾਲਰ, ਕੇਪ ਕੋਨਰੋਨ ਕੋਸਟਲ ਪਾਰਕ ਦੇ ਇਕੋ-ਪਾਡਸ ਲਈ 3.5 ਮਿਲੀਅਨ ਡਾਲਰ; ਹੋਥਾਮ ਐਲਪਾਈਨ ਕਰੋਸਿੰਗ ਟ੍ਰੇਲ ਦੀਆਂ ਫਾਲਾਂ ਲਈ 15 ਮਿਲੀਅਨ ਡਾਲਰ ਜਾਰੀ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਕੀਤੇ ਗਏ ਐਲਾਨਾਂ ਵਾਲੇ ਫੰਡ ਅਗਲੇ 12 ਮਹੀਨਿਆਂ ਤੱਕ ਮੁਕੰਮਲ ਕਰ ਦਿੱਤੇ ਜਾਣਗੇ। ਟੂਰਿਜ਼ਮ ਉਦਯੋਗ ਕਾਂਸਲ ਦੇ ਮੁੱਖ ਕਾਰਜਕਾਰੀ ਫੈਲੀਸੀਆ ਮੈਰੀਆਨੀ ਨੇ ਸਰਕਾਰ ਦੇ ਇਸ ਉਦਮ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਸੈਰ-ਸਪਾਟੇ ਵਿੱਚ ਇਜ਼ਾਫ਼ਾ, ਸਰਕਾਰ ਨੂੰ ਮਾਲੀ ਮਦਦ ਅਤੇ ਲੋਕਾਂ ਨੂੰ ਰੌਜ਼ਗਾਰ ਦੇ ਸਾਧਨ ਮੁਹੱਈਆ ਹੋਣਗੇ।

Install Punjabi Akhbar App

Install
×