ਮੈਲਬੋਰਨ ਲਈ ਰਿਆਇਤਾਂ ਦਾ ਐਲਾਨ

(ਦ ਏਜ ਮੁਤਾਬਿਕ) ਪ੍ਰੀਮੀਅਰ ਡੇਨਿਅਲ ਐਂਡ੍ਰਿਊਜ਼ ਨੇ ਤਾਜ਼ਾ ਐਲਾਨਾਂ ਵਿੱਚ ਕਿਹਾ ਕਿ ਮੈਲਬੋਰਨ ਵਾਸੀਆਂ ਨੂੰ ਹੁਣ ਉਨ੍ਹਾਂ ਦੇ ਆਪਣੇ ਘਰਾਂ ਤੋਂ 25 ਕਿਲੋਮੀਟਰ ਤੱਕ ਦੇ ਦਾਇਰੇ ਅੰਦਰ ਆਣ-ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਜੋ ਕਿ ਅੱਧੀ ਅੱਜ ਰਾਤ ਦੇ 11:59 ਤੋਂ ਲਾਗੂ ਹੋ ਜਾਵੇਗੀ। ਪੜ੍ਹਾਈ-ਲਿਖਾਈ ਅਤੇ ਹੋਰ ਕਿਸੇ ਮਨੋਰੰਜਕ ਜਾਂ ਸਰੀਰਿਕ ਕਸਰਤ ਲਈ ਵੀ ਘਰਾਂ ਤੋਂ ਦੂਰ ਬਾਹਰ ਜਾਇਆ ਜਾ ਸਕਦਾ ਹੈ। ਬਾਹਰੀ ਇਕੱਠਾਂ ਨੂੰ 10 ਲੋਕਾਂ ਦੇ ਇਕੱਠ ਲਈ ਇਜਾਜ਼ਤ ਦਿੱਤੀ ਗਈ ਹੈ। ਅੱਜ ਰਾਤ ਦੇ ਉਪਰੋਕਤ ਸਮੇਂ ਤੋਂ ਹੀ ਟੈਨਿਸ, ਸਕੇਟ ਪਾਰਕ, ਗੋਲਫ ਕੋਰਸ ਵੀ ਖੋਲ੍ਹ ਦਿੱਤੇ ਜਾਣਗੇ। ਬਾਹਰੀ ਸਵਿਮਿੰਗ ਪੂਲਾਂ ਉਪਰ 30 ਤੈਰਾਕਾਂ ਨੂੰ ਇਜਾਜ਼ਤ ਅਤੇ ਚਾਰ ਦਿਵਾਰੀ ਵਿਚਲੇ ਪੂਲਾਂ ਉਪਰ ਇੱਕ ਨਾਲ ਇੱਕ ਸਕੀਮ (one-on-one hydrotherapy) ਤਹਿਤ ਇਜਾਜ਼ਤ ਦਿੱਤੀ ਗਈ ਹੈ। ਸੈਲੂਨਾਂ ਨੂੰ ਵੀ ਕੱਲ੍ਹ ਯਾਨੀ ਕਿ ਸੋਮਵਾਰ ਤੋਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਰਿਅਲ ਐਸਟੇਟ ਵਿਚਲੀਆਂ ਬੋਲੀਆਂ ਨੂੰ 10 ਲੋਕਾਂ ਦੇ ਇਕੱਠ ਦੀ ਇਜਾਜ਼ਤ ਦਿੱਤੀ ਗਈ ਹੈ। ਹੋਰ ਅਪਡੇਟ ਦਾ ਇੰਤਜ਼ਾਰ ਹੈ।

Install Punjabi Akhbar App

Install
×