ਕੋਵਿਡ-19 ਦੀ ਵੈਕਸਿਨ ਦੀ ਸਹੀ ਵੰਡ ਹੋਣਾ ਚਾਹੀਦਾ ਹੈ ਕੌਮੀ ਕੈਬਿਨੇਟ ਦਾ ਮੁੱਖ ਮੁੱਦਾ -ਡੇਨੀਅਲ ਐਂਡ੍ਰਿਊਜ਼

(ਦ ਏਜ ਮੁਤਾਬਿਕ) ਵਿਕਟੋਰੀਆ ਦੇ ਪ੍ਰੀਮੀਅਰ ਸ੍ਰੀ ਡੇਨੀਅਲ ਐਂਡ੍ਰਿਊਜ਼ ਨੇ ਕੌਮੀ ਪੱਧਰ ਉਪਰ ਆਪਣੀ ਆਵਾਜ਼ ਬੁਲੰਦ ਕਰਦਿਆਂ ਮੰਗ ਕੀਤੀ ਹੈ ਕਿ ਕੱਲ੍ਹ -ਯਾਨੀ ਕਿ ਸ਼ੁਕਰਵਾਰ ਨੂੰ ਹੋਣ ਵਾਲੀ ਕੌਮੀ ਪੱਧਰ ਦੀ ਕੈਬਨਿਟ ਮੀਟਿੰਗ ਵਿੱਚ ਮੁਖ ਚਰਚਾ ਦਾ ਵਿਸ਼ਾ ‘ਦੇਸ਼ ਅੰਦਰ ਕੋਵਿਡ-19 ਦੀ ਵੈਕਸਿਨ ਦੀ ਸਹੀ ਵੰਡ’ ਹੋਣਾ ਚਾਹੀਦਾ ਹੈ ਅਤੇ ਇਸ ਸਬੰਧੀ ਸਾਰਿਆਂ ਦੀ ਰਾਇ ਲੈਣਾ ਜ਼ਰੂਰੀ ਹੈ ਕਿਉਂਕਿ ਕਰੋੜਾਂ ਲੋਕਾਂ ਦੀ ਸਿਹਤ ਦਾ ਮਾਮਲਾ ਹੈ ਅਤੇ ਸਮਾਂ ਬੱਧ ਤਰੀਕੇ ਦੇ ਨਾਲ ਕਰੋੜਾਂ ਲੋਕਾਂ ਨੂੰ ਸਹੀ ਥਾਂ ਉਪਰ ਅਤੇ ਸਹੀ ਮਾਤਰਾ ਵਿੱਚ ਡੋਜ਼ ਉਪਲਭਧ ਕਰਵਾਉਣ ਲਈ ਸਾਰੀਆਂ ਹੀ ਸਰਕਾਰਾਂ ਵਚਨਬੱਧ ਹਨ। ਸ੍ਰੀ ਐਂਡ੍ਰਿਊਜ਼ ਨੇ ਕਿਹਾ ਕਿ ਹੁਣ ਜਦੋਂ ਅਜਿਹੀਆਂ ਖ਼ਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਕਿ ਕੋਵਿਡ-19 ਦੀ ਵੈਕਸੀਨ ਦੇਸ਼ ਅੰਦਰ ਮਾਰਚ ਦੇ ਮਹੀਨੇ ਤੱਕ ਉਪਲੱਭਧ ਹੋ ਜਾਵੇਗੀ ਤਾਂ ਫੇਰ ਇਸ ਦੀ ਸਹੀ ਮਾਤਰਾ ਵਿੱਚ ਬਰਾਬਰ ਵੰਡ ਦੀ ਤਿਆਰੀ ਹੁਣੇ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ ਤਾਂ ਜੋ ਅਗਲੇ ਪ੍ਰੋਗਰਾਮਾਂ ਵਿੱਚ ਕੋਈ ਕੋਤਾਹੀ ਜਾਂ ਅਣਗਹਿਲੀ ਹੋਣ ਦੀ ਗੁੰਜਾਇਸ਼ ਹੀ ਨਾ ਰਹੇ। ਸਾਨੂੰ ਸਭ ਨੂੰ ਪਹਿਲਾਂ ਤੋਂ ਹੀ ਪਤਾ ਹੋਣਾ ਚਾਹੀਦਾ ਹੈ ਕਿ ਇਸ ਵੈਕਸੀਨ ਦੀ ਕਿੰਨੀ ਮਾਤਰਾ ਮਰੀਜ਼ ਨੂੰ ਦੇਣੀ ਹੈ, ਇਹ ਕਿੰਨੀ, ਕਿਵੇਂ ਅਤੇ ਕਦੋਂ ਅਸਰਦਾਰ ਹੋਵੇਗੀ, ਇਸ ਨੂੰ ਮੁੜ ਤੋਂ ਬਣਾਉਣ ਅਤੇ ਵੱਖਰੀਆਂ ਥਾਵਾਂ ਤੇ ਪਹੁੰਚਾਉਣ ਵਾਸਤੇ ਕੀ ਕੀ ਵਿਊਂਤਬੰਦੀ ਕੀਤੀ ਗਈ ਹੈ ਜਾਂ ਕਰਨੀ ਹੈ, ਅਜਿਹੇ ਸਾਰੇ ਹੀ ਨੁਕਤਿਆਂ ਉਪਰ ਸਾਂਝਾ ਵਿਚਾਰ ਵਿਮਰਸ਼ ਅਤੇ ਜਾਣਕਾਰੀਆਂ ਦਾ ਆਦਾਨ ਪ੍ਰਦਾਨ ਹੋਣਾ ਸਮੇਂ ਦੇ ਹਿਸਾਬ ਨਾਲ ਅਤੇ ਇਸ ਨਾਮੁਰਾਦ ਬਿਮਾਰੀ ਦੀ ਕਰੂਰਤ ਦੇ ਮੱਦੇਨਜ਼ਰ, ਜ਼ਰੂਰੀ ਬਣ ਜਾਂਦਾ ਹੈ।

Install Punjabi Akhbar App

Install
×