ਡੇਨੀਅਲ ਐਂਡ੍ਰਿਊਜ਼ ਅਚਾਨਕ ਗਿਰੇ, ਹਸਪਤਾਲ ਵਿੱਚ ਹੋ ਰਿਹਾ ਐਕਸ-ਰੇ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆਈ ਪ੍ਰੀਮੀਅਰ, ਡੇਨੀਅਲ ਐਂਡ੍ਰਿਊਜ਼ ਅੱਜ ਜਦੋਂ ਆਪਣੇ ਕੰਮ ਵਾਸਤੇ ਤਿਆਰ ਹੋ ਰਹੇ ਸਨ ਤਾਂ ਅਚਾਨਕ ਜ਼ਮੀਨ ਉਪਰ ਗਿਰ ਗਏ ਅਤੇ ਉਨ੍ਹਾਂ ਨੂੰ ਫੌਰਨ ਹਸਪਤਾਲ ਅੰਦਰ ਭਰਤੀ ਕਰਵਾਇਆ ਗਿਆ ਹੈ ਜਿੱਥੇ ਕਿ ਉਨ੍ਹਾਂ ਦੇ ਐਕਸ-ਰੇ ਆਦਿ ਕੀਤੇ ਜਾ ਰਹੇ ਹਨ।
ਇੱਕ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਪ੍ਰੀਮੀਅਰ ਅਚਾਨਕ ਗਿਰੇ ਪਰੰਤੂ ਉਨ੍ਹਾਂ ਦੇ ਕੋਈ ਜ਼ਿਆਦਾ ਚੋਟ (ਸਿਰ ਆਦਿ ਵਿੱਚ) ਨਹੀਂ ਲੱਗੀ ਪਰੰਤੂ ਜਿਸ ਤਰੀਕੇ ਨਾਲ ਉਹ ਅਚਾਨਕ ਗਿਰ ਗਏ ਇਹ ਚਿੰਤਾ ਖੜ੍ਹੀ ਕਰਦਾ ਹੈ ਅਤੇ ਡਾਕਟਰਾਂ ਦੀ ਰਿਪੋਰਟ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।
ਵਧੀਕ ਪ੍ਰੀਮੀਅਰ ਜੇਮਜ਼ ਮਰਲਿਨੋ ਨੇ ਪ੍ਰੀਮੀਅਰ ਦੀ ਥਾਂ ਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਅਤੇ ਦੱਸਿਆ ਕਿ ਪ੍ਰੀਮੀਅਰ ਦੇ ਕੁੱਝ ਐਕਸ-ਰੇ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਸਥਿਤੀ ਸਪਸ਼ਟ ਹੋ ਜਾਵੇਗੀ ਅਤੇ ਉਹ ਆਪਣੇ ਕੰਮ ਉਪਰ ਵਾਪਿਸ ਆ ਜਾਣਗੇ।
ਵਿਰੋਧੀ ਧਿਰ ਦੇ ਨੇਤਾ ਮਾਈਕਲ ਓ ਬ੍ਰੇਨ ਨੇ ਇਸ ਘਟਨਾ ਉਪਰ ਦੁੱਖ ਜਤਾਉਂਦਿਆਂ, ਪ੍ਰੀਮੀਅਰ ਦੀ ਸਿਹਤਯਾਬੀ ਵਾਸਤੇ ਦੁਆ ਕੀਤੀ ਹੈ ਅਤੇ ਉਨ੍ਹਾਂ ਨੇ ਟਵੀਟ ਕਰਕ ਕੇ ਕਿਹਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਡੇਨੀਅਲ ਐਂਡ੍ਰਿਊਜ਼ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਕੰਮ ਤੇ ਪਰਤਣ।

Install Punjabi Akhbar App

Install
×