ਪੰਜਾਬ ਦੀ ਵਿਲੱਖਣ ਸੱਭਿਆਚਾਰਕ ਹੋਂਦ ਨੂੰ ਖਤਰਾ- ਡਾ. ਸਵਰਾਜ ਸਿੰਘ 

IMG-20190408-WA0009

ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਵੱਲੋਂ ਆਯੋਜਤ ਪੰਜਾਬ ਦਾ ਬੌਧਿਕ ਤੇ ਨੈਤਿਕ ਨਿਘਾਰ ਸੈਮੀਨਾਰ ਵਿੱਚ ਬਹੁਤ ਭਖਵੀਂ ਬਹਿਸ ਹੋਈ ਜਿਸ ਵਿੱਚ ਬੌਧਿਕ ਤੇ ਨੈਤਿਕ ਨਿਘਾਰ ਦੇ ਵਿਰਾਟ ਰੂਪ ਸਾਹਮਣੇ ਆਏ। ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਕਿਹਾ ਕਿ ”ਪੰਜਾਬ ਦੀ ਵਿਲੱਖਣ ਸੱਭਿਆਚਾਰਕ ਹੌਂਦ ਆਉਦੇ ਦਸ ਸਾਲਾ ਵਿੱਚ ਖਤਮ ਹੋ ਜਾਵੇਗੀ। ਜ਼ਾਹਿਰ ਹੈ ਕਿ ਜੋ ਲੋਕ ਇਹ ਸਮਝਦੇ ਹਨ ਕਿ ਯਹੁਦੀਆਂ ਦਾ ਦੇਸ਼ ਇਜ਼ਰਾਈਲ ਬਣਾਇਆ ਗਿਆ ਹੈ ਉਸ ਤਰ੍ਹਾਂ ਸਿੱਖਾਂ ਦਾ ਵੀ ਦੇਸ਼ ਬਣਾਇਆ ਜਾਵੇਗਾ ਪਰ ਪੰਜਾਬ ਵਿੱਚ ਇਹ ਬਿਲਕੁਲ ਉਲਟ ਹੋ ਰਿਹਾ ਹੈ। ਇੱਥੋਂ ਸਿੱਖਾਂ ਅਤੇ ਪੰਜਾਬੀਆਂ ਨੂੰ ਕੱਢ ਕੇ ਗੈਰ ਪੰਜਾਬੀਆਂ ਨੂੰ ਵਸਾਇਆ ਜਾ ਰਿਹਾ ਹੈ।ਇਸ ਤੋਂ ਸਪੱਸ਼ਟ ਹੈ ਕਿ ਸਾਮਰਾਜੀਆਂ ਦੀ ਸਿੱਖਾਂ ਅਤੇ ਪੰਜਾਬੀਆਂ ਬਾਰੇ ਇਜ਼ਰਾਈਲ ਤੋਂ ਵੱਖਰੀ ਨੀਤੀ ਹੈ।ਇਹ ਪਹਿਲਾਂ ਹੀ ਸਪੱਸ਼ਟ ਹੋ ਚੁੱਕਾ ਹੈ ਕਿ ਬ੍ਰਿਟਿਸ਼ ਸਾਮਰਾਜ ਵੱਲੋਂ ਜਾਰੀ ਨੀਤੀ ਨੂੰ ਹੀ ਅਮਰੀਕਾ ਨਿਰੰਤਰ ਜਾਰੀ ਰੱਖ ਰਿਹਾ ਹੈ”। ਇਸ ਸੈਮੀਨਾਰ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਹਰਕੇਸ਼ ਸਿੰਘ ਸਿੱਧੂ ਆਈ.ਏ.ਐਸ. (ਰਿਟਾ.), ਹਰਿੰਦਰ ਸਿੰਘ ਚਹਿਲ ਆਈ.ਪੀ.ਐਸ. (ਰਿਟਾ.), ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ, ਜਸਪਾਲ ਸਿੰਘ ਸਿੱਧੂ ਯੂ.ਐਨ.ਆਈ., ਡਾ. ਤੇਜਵੰਤ ਮਾਨ, ਡਾ. ਭਗਵੰਤ ਸਿੰਘ, ਜ਼ੋਰਾ ਸਿੰਘ ਮੰਡੇਰ ਅਤੇ ਰਾਮਮੂਰਤ ਸਿੰਘ ਵਰਮਾ ਸ਼ਾਮਲ ਹੋਏ।

ਸੈਮੀਨਾਰ ਦੇ ਆਰੰਭ ਵਿੱਚ ਫੀਲਖਾਨਾ ਸਕੂਲ ਦੇ ਬੱਚਿਆਂ ਨੇ ਸ਼ਬਦ ਗਾਇਨ ਕੀਤਾ, ਪ੍ਰਸਿੱਧ ਗਾਇਕ ਹੈਰੀ ਬਾਠ ਨੇ ਗੀਤ ਗਾ ਕੇ ਪ੍ਰੋਗਰਾਮ ਦਾ ਰੰਗ ਬੰਨਿਆ। ਗੁਰਬਚਨ ਸਿੰਘ ਨੇ ਡਾ. ਸਵਰਾਜ ਸਿੰਘ ਦੀ ਧਾਰਨਾ ਨੂੰ ਪੁਖਤਾ ਕਰਦੇ ਹੋਏ ਕਿਹਾ ਕਿ ਅੱਜ ਪਰਵਾਸੀ ਪੰਜਾਬੀਆਂ ਦੇ ਬੱਚੇ ਵਿਆਹ ਤੋਂ ਡਰਨ ਲਗ ਪਏ ਹਨ ਅਤੇ ਪ੍ਰਵਾਸੀ ਪੰਜਾਬੀ ਇੱਕਲਤਾ ਦੀ ਜੂਨ ਹੰਢਾ ਰਹੇ ਹਨ।ਜਸਪਾਲ ਸਿੰਘ ਸਿੱਧੂ ਨੇ ਆਪਣੇ ਪੱਤਰਕਾਰੀ ਦੀ ਤਜ਼ਰਬੇ ਦੇ ਹਵਾਲੇ ਨਾਲ ਕਿਹਾ ਕਿ ਅੰਗਰੇਜ਼ੀ ਪੱਤਰਕਾਰ, ਹਿੰਦੀ, ਪੰਜਾਬੀ ਜਾਂ ਖੇਤਰੀ ਭਾਸ਼ਾ ਦੇ ਪੱਤਰਕਾਰਾਂ ਨੂੰ ਬਰਾਬਰ ਦਾ ਦਰਜਾ ਦੇਣ ਲਈ ਤਿਆਰ ਨਹੀਂ ਹਨ।ਉਨ੍ਹਾਂ ਦੀ ਸ਼੍ਰੇਸ਼ਠਵਾਦੀ ਰੂਚੀ ਹੈ, ਜਿਸ ਤੋਂ ਇਸ ਤਰ੍ਹਾਂ ਲਗਦਾ ਹੈ ਕਿ ਅੰਗਰੇਜ਼ੀ ਪ੍ਰੈਸ ਸਧਾਰਨ ਲੋਕਾਂ ਨਾਲੋਂ ਆਪਣੇ ਆਪ ਨੂੰ ਸਾਮਰਾਜੀਆਂ ਦੇ ਜਿਆਦਾ ਨੇੜੇ ਮਹਿਸੂਸ ਕਰ ਰਹੀ ਹੈ। ਡਾ. ਤੇਜਵੰਤ ਮਾਨ ਨੇ ਇਸ ਚਰਚਾ ਨੂੰ ਹੋਰ ਅੱਗੇ ਵਧਾਉਂਦੇ ਹੋਏ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੇ ਹਵਾਲੇ ਨਾਲ ਬੰਦਾ ਸਿੰਘ ਬਹਾਦਰ ਦੇ ਰਾਜ ਦੀ ਗੱਲ ਕਰਦੇ ਹੋਏ ਅੰਗਰੇਜ਼ੀ ਹਕੂਮਤ ਸਮੇਂ ਟੋਡੀ ਸਾਹਿਤਕਾਰਾਂ ਦੀ ਬਾਤ ਪਾਈ। ਡਾ. ਹਰਕੇਸ਼ ਸਿੰਘ ਸਿੱਧੂ ਨੇ ਸਟੇਟ, ਸਮਾਜ ਅਤੇ ਧਰਮ ਦੇ ਹਵਾਲੇ ਨਾਲ ਪੰਜਾਬ ਦੇ ਬੌਧਿਕ ਤੇ ਨੈਤਿਕ ਨਿਘਾਰ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਦੀ ਬੁਲੰਦ ਆਵਾਜ਼ ਅਤੇ ਅਜੋਕੇ ਸਾਹਿਤਕਾਰਾਂ ਦੀ ਦਸ਼ਾ ਤੇ ਦਿਸ਼ਾ ਨੂੰ ਬਿਆਨਿਆ।

ਰਿੰਦਰ ਸਿੰਘ ਚਹਿਲ ਨੇ ਆਪਣੇ ਭਾਵ ਸਾਂਝੇ ਕਰਦੇ ਹੋਏ ਇਸ ਸੈਮੀਨਾਰ ਨੂੰ ਸਾਰਥਿਕ ਉਪਰਾਲਾ ਦੱਸਿਆ।ਵਿਚਾਰ ਚਰਚਾ ਵਿੱਚ ਰਾਜਵਿੰਦਰ ਸਿੰਘ ਰਾਹੀ, ਡਾ. ਖੁਸ਼ਹਾਲ ਸਿੰਘ, ਅਵਤਾਰ ਸਿੰਘ ਧਮੋਟ, ਮੇਘਨਾਥ ਬਠਿੰਡਾ, ਡਾ. ਭਗਵੰਤ ਸਿੰਘ, ਪ੍ਰੋ. ਮੇਵਾ ਸਿੰਘ ਤੁੰਗ, ਸਰੂਪ ਸਿੰਘ ਸਹਾਰਨ ਮਾਜਰਾ, ਸੁਰਿੰਦਰ ਪਾਲ ਸਿੰਘ ਐਡਵੋਕੇਟ, ਡਾ. ਲਕਸ਼ਮੀ ਨਰਾਇਣ ਭੀਖੀ, ਜਗਦੀਪ ਸਿੰਘ ਐਡਵੋਕੇਟ, ਕ੍ਰਿਸ਼ਨ ਬੇਤਾਬ, ਪਵਨ ਹਰਚੰਦਪੁਰੀ, ਜੀ.ਐਸ. ਰਸੀਆ, ਅਮਰੀਕ ਗਾਗਾ, ਗੁਰਨਾਮ ਸਿੰਘ ਨੇ ਭਾਗ ਲੈ ਕੇ ਉਸਾਰੂ ਸੰਵਾਦ ਸਿਰਜਿਆ। ਇਸ ਅਵਸਰ ਤੇ ਰਾਮ ਮੂਰਤ ਸਿੰਘ ਵਰਮਾ ਦਾ ਅਦੁੱਤੀ ਮੁਹਾਵਰਾ ਕੋਸ਼ ਲੋਕ ਅਰਪਣ ਕੀਤਾ ਗਿਆ ਅਤੇ ਸਰੂਪ ਸਿੰਘ ਸਹਾਰਨ ਮਾਜਰਾ ਦੀ ਪੁਸਤਕ ਦੋ ਪੈਰ ਘੱਟ ਤੁਰਨਾ ਵੰਡੀ ਗਈ।ਇਸ ਸਮੇਂ ਹੋਏ ਭਾਵਪੂਰਤ ਕਵੀ ਦਰਬਾਰ ਵਿੱਚ ਭਾਸ਼ੋ, ਕੈਪਟਨ ਚਮਕੌਰ ਸਿੰਘ ਚਹਿਲ, ਕੁਲਵੰਤ ਕਸਕ, ਵੈਦ ਬੰਤ ਸਿੰਘ ਸਾਰੋਂ, ਦੇਸ਼ ਭੂਸ਼ਣ, ਜੋਗਿੰਦਰ ਸਿੰਘ ਪਰਵਾਨਾ, ਮੀਤ ਸਕਰੌਦੀ, ਅਮਰੀਕ ਸਿੰਘ ਐਨੋ, ਰਾਜਿੰਦਰ ਸਿੰਘ, ਤਰਲੋਚਨ ਮੀਰ, ਲਛਮਣ ਸਿੰਘ ਤਰੋੜਾ, ਮਿਲਖਾ ਸਿੰਘ ਸੁਨੇਹੀ, ਭੋਲਾ ਸਿੰਘ ਸੰਗਰਾਮੀ, ਅਮਰਜੀਤ ਅਮਨ, ਗੁਲਜਾਰ ਸ਼ੌਂਕੀ, ਨਿਰਮਲ ਸਿੰਘ ਕਾਹਲੋਂ, ਮਨਪ੍ਰੀਤ ਮੀਰਪੁਰੀ, ਜੋਰਾ ਸਿੰਘ ਮੰਡੇਰ, ਚਾਹਲ ਜਗਪਾਲ, ਬਚਨ ਸਿੰਘ ਗੁਰਮ, ਸਰਵਨ ਕੁਮਾਰ, ਦੀਦਾਰ ਖਾਨ ਆਦਿ ਨੇ ਆਪਣੀ ਕਲਾ ਦੇ ਰੰਗ ਬਖੇਰੇ।

ਇਸ ਸੈਮੀਨਾਰ ਵਿੱਚ ਪੰਜਾਬ ਦੇ ਵੱਖ-ਵੱਖ ਕੋਨਿਆ ਤੋਂ ਉਤਕ੍ਰਿਸ਼ਠ ਸਾਹਿਤਕਾਰ ਅਤੇ ਚਿੰਤਕ ਸ਼ਾਮਿਲ ਹੋਏ ਜਿਨ੍ਹਾਂ ਵਿੱਚ ਡਾ. ਅਮਰ ਕੋਮਲ, ਸੁਖਵਿੰਦਰ ਸੇਖੋਂ, ਪ੍ਰੋ. ਜੇ.ਕੇ. ਮਿਗਲਾਨੀ, ਬਲਜੀਤ ਸਿੰਘ ਬਡਾਲੀ ਗੁਰੂ ਕੀ, ਜਗਜੀਤ ਸਿੰਘ ਸਾਹਨੀ, ਕੁਲਵੰਤ ਸਿੰਘ ਨਾਰੀਕੇ, ਜਸਪਾਲ ਸਿੰਘ ਜੱਸਲ, ਖੋਜੀ ਕਾਫਿਰ, ਸੁਖਜਿੰਦਰ ਸਿੰਘ, ਨਵਦੀਪ ਕੌਰ, ਗੁਰਪ੍ਰੀਤ ਕੌਰ, ਸੰਦੀਪ ਕੌਰ, ਕਰਨੈਲ ਸਿੰਘ, ਬਚਨ ਸਿੰਘ, ਰੰਗਕਰਮੀ ਗੋਪਾਲ ਸ਼ਰਮਾ, ਪ੍ਰਿੰਸੀਪਲ ਦਰਸ਼ਨ ਸਿੰਘ, ਬਲਕਾਰ ਸਿੰਘ ਢੀਂਡਸਾ, ਮਾਨ ਸਿੰਘ ਢੀਂਡਸਾ, ਬਲਜਿੰਦਰ ਸਿੰਘ ਢੀਂਡਸਾ, ਜਗਤਾਰ ਸਿੰਘ ਕੱਟੂ, ਰਾਜਿੰਦਰ ਕੌਰ, ਰਮਿੰਦਰ ਕੁਮਾਰ, ਗੁਰਦਿਆਲ ਸਿੰਘ, ਸੰਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਨਾਮ ਸਿੰਘ, ਹਰਭਜਨ ਸਿੰਘ, ਸੰਦੀਪ ਕੌਰ, ਅਮਰਜੀਤ ਕੌਰ, ਗੁਰਿੰਦਰਜੀਤ ਕੌਰ ਖਹਿਰਾ, ਜਗਦੀਪ ਸਿੰਘ ਗੰਦਾਰਾ, ਸੁਖਪਾਲ ਸਿੰਘ ਆਦਿ ਅਨੇਕਾਂ ਚਿੰਤਕ ਸ਼ਾਮਿਲ ਹੋਏ।ਇਸ ਮੌਕੇ ਸੰਧੂ ਬ੍ਰਦਰਜ਼ ਦੀ ਪੁਸਤਕ ਪ੍ਰਦਰਸ਼ਨੀ ਆਕਰਸ਼ਨ ਦਾ ਕੇਂਦਰ ਰਹੀ।ਸੁਖਦੇਵ ਸਿੰਘ ਸਾਂਤ, ਰਾਮ ਮੂਰਤ ਸਿੰਘ, ਸਰੂਪ ਸਿੰਘ, ਬਾਜ ਸਿੰਘ ਮਹਿਲੀਆ, ਜ਼ੋਰਾ ਸਿੰਘ ਮੰਡੇਰ, ਰਸੀਆ, ਕ੍ਰਿਸ਼ਨ ਬੇਤਾਬਮ ਕੁਲਵੰਤ ਕਸਕ ਦਾ ਸਨਮਾਨ ਵੀ ਕੀਤਾ ਗਿਆ। ਇਹ ਸੈਮੀਨਾਰ ਗੰਭੀਰ ਸਵਾਲ ਖੜੇ ਕਰ ਗਿਆ ਹੈ।

Install Punjabi Akhbar App

Install
×